33.1 C
Delhi
Monday, May 27, 2024
spot_img
spot_img
spot_img

ਮੀਡੀਆ ਸੋ ਰਿਹਾ ਹੈ, ਦੇਸ਼ ਰੋ ਰਿਹਾ ਹੈ: ਡਾ. ਸਰਦਾਰਾ ਸਿੰਘ ਜੌਹਲ – 5ਵੀਂ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਸ਼ੁਰੂ

ਜਲੰਧਰ, 
ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਗਲੋਬਲ ਮੀਡੀਆ ਅਕਾਦਮੀ ਦੇ ਸਹਿਯੋਗ ਨਾਲ ਪੰਜਵੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਦਾ ਆਗਾਜ਼ ਹੋਇਆ।

ਇਸ ਸਾਮਗਮ ਵਿੱਚ ਮੁੱਖ ਮਹਿਮਾਨ ਸੇਂਟਰਲ ਯੂਨੀਵਰਸਿਟੀ ਪੰਜਾਬ ਦੇ ਚਾਂਸਲਰ ਡਾ.ਸਰਦਾਰਾ ਸਿੰਘ ਜੌਹਲ, ਐਨਡੀਟੀਵੀ ਦੇ ਜਾਣੇ-ਮਾਣੇ ਪਤਰਕਾਰ ਆਸ਼ੂਤੋਸ਼, ਡਾ. ਲਖਵਿੰਦਰ ਜੌਹਲ, ਡੀ.ਡੀ ਦੁਰਦਰਸ਼ਨ ਦੇ ਸਾਬਕਾ ਡਾਇਰੈਕਟਰ ਓਮ ਗੌਰੀ ਦੱਤ ਸ਼ਰਮਾ, ਅਜੀਤ ਸਮਾਚਾਰ ਪਤਰ ਦੇ ਕਾਰਜਕਾਰੀ ਸੰਪਾਦਕ ਸਤਨਾਮ ਐਸ ਮਾਣਕ, ਜਸ ਪੰਜਾਬੀ ਦੇ ਕੇ.ਪੀ ਸਿੰਘ, ਡਾ. ਸ਼ਾਮ ਦੀਪਤੀ ਅਤੇ ਡਾ.ਆਸ਼ਾ ਸਿੰਘ ਘੁਮਣ ਹਾਜ਼ਿਰ ਸਨ।

ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ, ਗਲੋਬਲ ਮੀਡੀਆ ਅਦਾਕਮੀ ਦੇ ਚੇਅਰਮੈਨ ਪ੍ਰੋਫੈਸਰ ਕੁਲਬੀਰ ਸਿਘ, ਉਪ-ਚੇਅਰਮੈਨ ਸਤਨਾਮ ਸਿੰਘ ਮਾਣਕ, ਸੱਚਿਵ ਦੀਪਕ ਬਾਲੀ ਨੇ ਮੁੱਖ ਮਹਿਮਾਣਾ ਦਾ ਸਵਾਗਤ ਕੀਤਾ। ਇਸ ਕਾਨਫਰੰਸ ਵਿੱਚ ਸੀਟੀ ਇੰਸੀਟਚੂਊਸ਼ਨਜ਼ ਮਕਸੂਦਾਂ ਕੈਂਪਸ, ਡੀਏਵੀ ਕਾਲਜ, ਦੋਆਬਾ ਕਾਲਜ ਦੇ ਵਿਦਿਆਰਥੀ ਸ਼ਾਮਿਲ ਹੋਏ।

ਮੁੱਖ ਮਹਿਮਾਣ ਸੇਂਟਰਲ ਯੂਨੀਵਰਸਿਟੀ ਪੰਜਾਬ ਦੇ ਚਾਂਸਲਰ ਡਾ.ਸਰਦਾਰਾ ਸਿੰਘ ਨੇ ਕਿਹਾ ਕਿ ਮੀਡੀਆ ਦੇਸ਼ ਦਾ ਚੌਥਾ ਖੰਬ ਹੈ। ਜੱਦ ਇਹ ਜਾਗੇਗਾ, ਸੋਚੇਗਾ, ਲਿਖੇਗਾ ਉੱਦੋਂ ਹੀ ਹਰ ਸੱਚੀ ਘਟਨਾ ਸਾਡੇ ਸਾਹਮਏ ਆਵੇਗੀ। ਅੱਜੇ ਦੇ ਸਮੇਂ ਵਿੱਚ ਭਾਰਤ ਦੀ ਆਰਥਿਕ ਹਾਲਤ, ਸੀ.ਏ.ਏ, ਜੀਐਸਟੀ ਆਦਿ ਤੇ ਗੱਲ ਕਿਓ ਨਹÄ ਹੁੰਦੀ ਹੈ।

ਜੇਕਰ ਗੱਲ ਪੰਜਾਬ ਦੀ ਕਰਿਏ ਤਾਂ ਸਾਬਕਾ ਸੀ.ਐਮ ਪ੍ਰਕਾਸ਼ ਸਿੰਘ ਬਾਦਲ ਲੱਖਾ ਰੁਪਏ ਪੇਂਸ਼ਨ ਦੇ ਤੌਰ ਤੇ ਲੈ ਰਿਹਾ ਹੈ। ਕੀ ਸੀ.ਐਮ, ਐਮ.ਐਲ.ਏ ਨੂੰ ਪੇਂਸ਼ਨ ਦੇਣਾ ਸਹੀ ਹੈ ਅਤੇ ਕਿ ਉਨ੍ਹਾਂ ਦਾ ਪੇਂਸ਼ਨ ਲੈਣਾ ਸਹੀ ਹੈ? ਮੀਡੀਆ ਇਨ੍ਹਾਂ ਗੱਲਾਂ ਦੇ ਗੱਲ ਕਿਉਂ ਗੱਲ ਨਹÄ ਕਰਦਾ ਹੈ। ਅੱਜ ਦੇ ਸਮੇਂ ਵਿੱਚ ਇੰਜ ਲੱਗ ਰਿਹਾ ਹੈ ਜਿਵੇਂ ਮੀਡੀਆ ਸੋ ਰਿਹਾ ਹੈ ਤੇ ਦੇਸ਼ ਰੋ ਰਿਹਾ ਹੈ। ਮੈਂ ਨੌਜਵਾਨਾ ਅਤੇ ਖਾਸਕਰ ਮੀਡੀਆ ਪੇਸ਼ੇ ਨਾਲ ਸੰਬੰਧਿਤ ਲੋਕਾਂ ਨਾਲ ਇਹੀ ਬੋਲਣਾ ਚਾਹੁੰਦਾ ਹਾਂ ਕਿ ਜਾਗੋ, ਸੋਚੋ ਅਤੇ ਦੇਸ਼ ਨੂੰ ਬਚਾਓ।

ਜਾਣੇ-ਮਾਣੇ ਪਤਰਕਾਰ ਆਸ਼ੂਤੋਸ਼ ਨੇ ਕਿਹਾ ਕਿ ਅੱਜ ਦੇ ਤਾਜਾ ਹਾਲਾਤਾਂ ਦਾ ਸੱਬ ਤੋਂ ਵੱਡਾ ਖਤਰਾ ਪੱਤਕਾਰਿਤਾ ਨੂੰ ਹੈ। ਕਿਉਂਕਿ ਜੇਕਰ ਤੁਸ ਸਰਕਾਰ ਵਿੱਚ ਹੋ ਤਾਂ ਸੱਚ ਲੁਕਾ ਸੱਕਦੇ ਹੋ। ਪੱਤਰਕਾਰ ਉਹ ਹੈ ਜੋ ਉਹ ਦੇਖਦਾ ਹੈ, ਬੋਲਦਾ ਹੈ ਅਤੇ ਸੱਚ ਜਨਤਾ ਦੇ ਸਾਮਹਣੇ ਲਾਂਦਾ ਹੈ। ਪਰ ਅੱਜ ਦੇ ਸਮੇਂ ਵਿੱਚ ਲੋਕਾਂ ਅੱਗੇ ਸੱਚ ਲਿਆਣਾ ਬਹੁਤ ਔਖਾ ਹੈ। ਜੋ ਪਤਰਕਾਰ ਅਤੇ ਨਯੂਜ ਚੈਨਲ ਸੱਚ ਲਿਆ ਆਉਣ ਦੀ ਕੋਸ਼ਿਸ਼ ਕਰਦਾ ਹੈ ਉਸਨੂੰ ਬੰਦ ਕਰਵਾ ਦਿੱਤਾ ਜਾਂਦਾ ਹੈ। ਜੋ ਮੀਡੀਆ ਲਈ ਬਹੁਤ ਵੱਡਾ ਖਤਰਾ ਹੈ।

ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਭਵਿੱਖ ਨੋਜਵਾਨਾਂ ਦੇ ਹੱਥ ਹੈ। ਜੇਕਰ ਨੋਜਵਾਨ ਸਵਾਲ ਕਰਨਗੇ ਤਾਂਹਿ ਦੇਸ਼ ਨੂੰ ਸਹੀ ਜਵਾਬ ਮਿਲੇਗਾ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION