ਮੀਟਿੰਗ ਲਾਈ ਆ ਸੁਣੀਦੀ ਕਾਂਗਰਸੀਆਂ, ਸੀਟਾਂ ਚਾਰਾਂ ਦੀ ਜਿੱਤਣ ਨੂੰ ਜਿੱਤ ਮਿੱਤਰ

ਅੱਜ-ਨਾਮਾ

ਮੀਟਿੰਗ ਲਾਈ ਆ ਸੁਣੀਦੀ ਕਾਂਗਰਸੀਆਂ,
ਸੀਟਾਂ ਚਾਰਾਂ ਦੀ ਜਿੱਤਣ ਨੂੰ ਜਿੱਤ ਮਿੱਤਰ।

ਕੀਤੇ ਵਾਅਦੇ ਨਹੀਂ ਅਜੇ ਤੱਕ ਹੋਏ ਪੂਰੇ,
ਰਿਹਾ ਵੋਟਰ ਨਾ ਕਿਸੇ ਦਾ ਮਿੱਤ ਮਿੱਤਰ।

ਪਿਆਰੇ ਸਾਨੂੰ ਨੇ ਸਾਡੇ ਜਦ ਹਿੱਤ ਮਿੱਤਰ,
ਸੋਚ ਰਹੇ ਲੋਕ ਵੀ ਆਪਣਾ ਹਿੱਤ ਮਿੱਤਰ।

ਚੋਣਾਂ ਆਉਣ ਤਾਂ ਲੋਕਾਂ ਦੀ ਕਦਰ ਪੈਂਦੀ,
ਮਿਲੇ ਵਕਤ ਨਾ ਏਦਾਂ ਦਾ ਨਿੱਤ ਮਿੱਤਰ।

ਓਧਰ ਹੋ ਗਏ ਸਰਗਰਮ ਅਕਾਲੀਏ ਵੀ,
ਤੁਰਿਆ ਬੈਂਸ ਦਾ ਸੁਣੀਦਾ ਧੜਾ ਮਿੱਤਰ।

ਕਰਦੇ ਜਿੱਤ ਦੇ ਦਾਅਵੇ ਨੇ ਭਾਜਪਾਈਏ,
ਅੰਦਰ ਜਿਨ੍ਹਾਂ ਦੇ ਰੱਟਾ ਈ ਬੜਾ ਮਿੱਤਰ।

-ਤੀਸ ਮਾਰ ਖਾਂ
ਸਤੰਬਰ 25, 2019

Share News / Article

YP Headlines