ਮਿੱਤਰ ਮੋਦੀ ਦਾ, ਆਗੂ ਅਮਰੀਕੀਆਂ ਦਾ, ਭੁੱਲ ਕੇ ਯਾਰੀਆਂ ਪਿਆ ਫਿਰ ਬੋਲ ਮੀਆਂ

ਅੱਜ-ਨਾਮਾ

ਮਿੱਤਰ ਮੋਦੀ ਦਾ, ਆਗੂ ਅਮਰੀਕੀਆਂ ਦਾ,
ਭੁੱਲ ਕੇ ਯਾਰੀਆਂ ਪਿਆ ਫਿਰ ਬੋਲ ਮੀਆਂ।

ਕਹਿੰਦਾ ਭਾਰਤ ਨੇ ਛੋਹੀ ਪਈ ਚਾਲ ਪੁੱਠੀ,
ਦੇਂਦੇ ਈ ਗੰਦ ਸਮੁੰਦਰ ਵੱਲ ਡੋਲ੍ਹ ਮੀਆਂ।

ਲਾਉਂਦਾ ਛੱਲਾਂ ਸਮੁੰਦਰ ਵੀ ਲਈ ਆਉਂਦਾ,
ਕਚਰਾ ਪਾਣੀ ਦੇ ਅੰਦਰ ਇਹ ਘੋਲ ਮੀਆਂ।

ਮਿਣਵੇਂ ਮੀਲਾਂ ਦਾ ਮਸਾਂ ਈ ਮੁਲਕ ਸਾਡਾ,
ਕੂੜਾ ਸਾਂਭਣ ਦੀ ਜਗ੍ਹਾ ਨਹੀਂ ਕੋਲ ਮੀਆਂ।

ਬੇਸ਼ੱਕ ਚੀਨ ਜਾਂ ਭਾਰਤ ਸਰਕਾਰ ਬੇਸੱLਕ,
ਉਲਟੇ ਕੰਮ ਨਾ ਏਹੋ ਜਿਹੇ ਕਰਨ ਮੀਆਂ।

ਕਿਹੋ ਜੀ ਮੋਦੀ ਨੂੰ ਭੇਜਿਆ ਗੰਦ ਜਿਹੜਾ,
ਲੇਖਾ ਕਰਨ ਤੇ ਖਰਚ ਉਹ ਭਰਨ ਮੀਆਂ।

-ਤੀਸ ਮਾਰ ਖਾਂ

13 ਨਵੰਬਰ, 2019

Share News / Article

Yes Punjab - TOP STORIES