ਅੱਜ-ਨਾਮਾ
ਮਿਲਦੀ ਜੀਹਨੂੰ ਨਾ ਕਿਸੇ ਥਾਂ ਹੋਰ ਢੋਈ,
ਤੁਰਿਆ ਜਾਂਦਾ ਉਹ ਭਾਜਪਾ ਵੱਲ ਬੇਲੀ।
ਜਾ ਕੇ ਪਾਈ ਕਪਤਾਨ ਸੀ ਸਾਂਝ ਪਹਿਲਾਂ,
ਖੜਕੇ ਸਿਆਸੀ ਸਮਝੌਤੇ ਦੇ ਟੱਲ ਬੇਲੀ।
ਪਿੱਛੋਂ ਨਿਕਲੇ ਨਾ ਰੁਕੇ ਸਨ ਅੱਧ-ਵਾਟੇ,
ਸਿਖਰਲੇ ਆਗੂਆਂ ਨੂੰ ਮਿਲੇ ਚੱਲ ਬੇਲੀ।
ਉਹ ਵੀ ਕਰਦੇ ਸਵਾਗਤ ਨੇ ਖੋਲ੍ਹ ਬਾਂਹਾਂ,
ਭੁੱਲ ਕੇ ਪਿਛਲੇ ਵਿਰੋਧਾਂ ਦੀ ਗੱਲ ਬੇਲੀ।
ਏਧਰ ਦਾਅਵੇ ਕਈ ਜਿੱਤ ਦੇ ਕਰੀ ਜਾਂਦੇ,
ਓਧਰ ਬਣਤ ਕੁਝ ਬਣੀ ਪਈ ਹੋਰ ਬੇਲੀ।
ਓਧਰ ਲਗਦੀ ਤਿਆਰੀ ਜਦ ਜੰਗ ਵਾਲੀ,
ਏਧਰ ਆਪਸ ਵਿੱਚ ਭੇੜ ਦਾ ਸ਼ੋਰ ਬੇਲੀ।
-ਤੀਸ ਮਾਰ ਖਾਂ
ਦਸੰਬਰ 29, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -