- Advertisement -
ਅੱਜ-ਨਾਮਾ
ਪਹੁੰਚਾ ਭਾਰਤ ਸੀ ਪਾਕਿ ਦਾ ਦੂਤ ਸੁਣਿਆ,
ਨਿੱਜੀ ਦੌਰੇ ਦੀ ਕਹਿੰਦਾ ਰਿਹਾ ਗੱਲ ਮੀਆਂ।
ਦਿੱਲੀ ਵਿੱਚ ਸਰਗਰਮੀ ਸੀ ਛਿੜੀ ਤਕੜੀ,
ਸਰਗਰਮੀ ਬੜੇ ਸੰਕੇਤ ਰਹੀ ਘੱਲ ਮੀਆਂ।
ਸੱਦਿਆ ਭਾਰਤ ਦਾ ਦੂਤ ਜਦ ਕੱਲ੍ਹ ਓਧਰ,
ਉਹ ਵੀ ਗਿਆ ਇਮਰਾਨ ਖਾਂ ਵੱਲ ਮੀਆਂ।
ਖਿਚੜੀ ਜਿਹੀ ਕੋਈ ਪੱਕਦੀ ਲੋਕ ਕਹਿੰਦੇ,
ਲੁਕਵੀਂ ਗੱਲ ਕੋਈ ਰਹੀ ਆ ਚੱਲ ਮੀਆਂ।
ਮਿਲਣੀ ਮੋਦੀ-ਇਮਰਾਨ ਦੀ ਹੋਊ ਲੱਗਦੀ,
ਚਰਚਾ ਐਂਵੇਂ ਨਹੀਂ ਜਾਪਦੀ ਛਿੜੀ ਮੀਆਂ।
ਵਿੱਚੋਂ ਗੱਲਾਂ ਦੇ ਨਿਕਲਣਾ ਫੇਰ ਕੁਝ ਨਹੀਂ,
ਜਾਣਾ ਟਿੰਡਾਂ ਦਾ ਗੇੜ ਜਿਹਾ ਗਿੜੀ ਮੀਆਂ।
-ਤੀਸ ਮਾਰ ਖਾਂ
ਜੂਨ 7, 2019
- Advertisement -