ਮਾਸਟਰ ਸਲੀਮ ਦੀ ਭਾਬੀ ਅਤੇ ਪਰਵੇਜ਼ ਪੇਜੀ ਦੀ ਪਤਨੀ ਦੀ ਸੜਕ ਹਾਦਸੇ ’ਚ ਮੌਤ

ਯੈੱਸ ਪੰਜਾਬ

ਜਲੰਧਰ, 18 ਸਤੰਬਰ, 2019 –

ਬਾਲੀਵੁੱਡ ਦੇ ਪ੍ਰਸਿੱਧ ਗਾਇਕ ਮਾਸਟਰ ਸਲੀਮ ਦੀ ਭਾਬੀ ਅਤੇ ਉਨ੍ਹਾਂ ਦੇ ਗਾਇਕ ਭਰਾ ਪਰਵੇਜ਼ ਪੇਜੀ ਦੀ ਪਤਨੀ ਪ੍ਰਵੀਨ ਦੀ ਅੱਜ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ।

ਪ੍ਰਵੀਨ ਅੱਜ ਆਪਣੇ ਪਿਤਾ ਮਹਿੰਦਰ ਪਾਲ ਦੇ ਨਾਲ ਮੋਟਰਸਾਈਕਲ ’ਤੇ ਨਕੋਦਰ ਰੋਡ ਸਥਿਤ ਨਾਰੀ ਨਿਕੇਤਨ ਕੋਲੋਂ ਜਾ ਰਹੀ ਸੀ ਤਾਂ ਇਕ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਮੌਕੇ ਦੇ ਗਵਾਹਾਂ ਅਨੁਸਾਰ ਟਿੱਪਰ ਪ੍ਰਵੀਨ ਨੂੰ ਦੂਰ ਤਕ ਘੜੀਸਦਾ ਲੈ ਗਿਆ ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ।

ਉਸਨੂੰ ਪਹਿਲਾਂ ਨੇੜੇ ਹੀ ਸਥਿਤ ਆਰਥੋਨੋਵਾ ਹਸਪਤਾਲ ਲਿਜਾਇਆ ਗਿਆ ਜਿਸ ਮਗਰੋਂ ਸਿਰ ਵਿਚ ਸੱਟ ਵੱਜੀ ਹੋਣ ਕਾਰਨ ਉਸਨੂੰ ਸਤਿਅਮ ਹਸਪਤਾਲ ਵਿਖ਼ੇ ‘ਰੈਫ਼ਰ’ ਕੀਤਾ ਗਿਆ ਜਿੱਥੇ ਉਹ ਦਮ ਤੋੜ ਗਈ।

 

Share News / Article

YP Headlines

Loading...