- Advertisement -
ਅੱਜ-ਨਾਮਾ
ਮਾਰਿਆ ਦਾਬਾ ਟਰੰਪ ਨੇ ਬੜਾ ਪਹਿਲਾਂ,
ਕਰਨਾ ਏ ਚੀਨ ਦਾ ਬੰਦ ਵਪਾਰ ਮੀਆਂ।
ਕਾਲੀ ਸੂਚੀ ਦੇ ਅੰਦਰ ਪਾ ਨਾਮ ਉਹਦਾ,
ਆਰਥਿਕ ਪੱਖੋਂ ਹੈ ਮਾਰਨੀ ਮਾਰ ਮੀਆਂ।
ਕਰਿਆ ਜਿਵੇਂ ਇਰਾਨ ਦੇ ਨਾਲ ਹੈ ਸੀ,
ਕਰਨਾ ਚੀਨ `ਤੇ ਉਹੋ ਹੈ ਵਾਰ ਮੀਆਂ।
ਦੁਨੀਆ ਵਿੱਚ ਮੈਂ ਕਰੂੰ ਫਿਰ ਲਾਮਬੰਦੀ,
ਫਾਸਲਾ ਪਾਉਣਗੇ ਚੀਨ ਦੇ ਯਾਰ ਮੀਆਂ।
ਹੋਈ ਮੀਟਿੰਗ ਸੀ ਜਦੋਂ ਜਾਪਾਨ ਅੰਦਰ,
ਖੁੱਲ੍ਹਾ ਫਾਟਕ ਦੁਵੱਲਾ ਫਿਰ ਝੱਟ ਮੀਆਂ।
ਸੱਟ ਖਾਧੀ ਅਮਰੀਕਾ ਵੀ ਨਹੀਂ ਬੇਸੱLਕ,
ਖੱਟੀ ਚੀਨ ਪਰ ਗਿਆ ਈ ਖੱਟ ਮੀਆਂ।
-ਤੀਸ ਮਾਰ ਖਾਂ
ਜੁਲਾਈ 01, 2019
- Advertisement -