ਮਾਰਚ 2017 ਤੋਂ ਬਾਅਦ ਪੰਜਾਬ ਰਾਜ ਵਿੱਚ 50403 ਕਰੋੜ ਦਾ ਨਿਵੇਸ਼ ਹੋਇਆ: ਸੁੰਦਰ ਸ਼ਾਮ ਅਰੋੜਾ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਚੰਡੀਗੜ੍ਹ, 8 ਅਗਸਤ, 2019:
ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਰਾਜ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਰਾਜ ਵਿੱਚ 50403 ਕਰੋੜ ਦਾ ਨਿਵੇਸ਼ ਹੋਇਆ ਹੈ ਜਦਾਕਿ ਇਕੱਲੇ ਜ਼ਿਲ੍ਹਾ ਲੁਧਿਆਣਾ ਵਿੱਚ 789.06 ਕਰੋੜ ਦੇ ਨਿਵੇਸ਼ ਨਾਲ ਨਿਵੇਸ਼ ਨਾਲ 5131 ਛੋਟੀਆਂ ਤੇ ਮੱਧਮ, 3285 ਨਵੀਆਂ ਮੱਧਮ ਤੇ ਛੋਟੀਆਂ ਇਕਾਈਆਂ ਸਥਾਪਤ ਹੋਈਆਂ ਹਨ।

ਅੱਜ ਇਥੇ ਜਾਰੀ ਬਿਆਨ ਵਿੱਚ ਸ੍ਰੀ ਅਰੋੜਾ ਨੇ ਕਿਹਾ ਕਿ ਸਾਲ 2017-18 ਵਿੱਚ ਜ਼ਿਲ੍ਹਾ ਲੁਧਿਆਣਾ ਵਿੱਚ 231.27 ਕਰੋੜ ਦੇ ਨਿਵੇਸ਼ ਨਾਲ 3285 ਅਤੇ ਸਾਲ 2018-19 ਦੌਰਾਨ 557.79 ਕਰੋੜ ਦੇ ਨਿਵੇਸ਼ ਨਾਲ 5131 ਨਵੀਆਂ ਮੱਧਮ ਅਤੇ ਛੋਟੀਆਂ ਇਕਾਈਆਂ ਸਥਾਪਤ ਹੋਈਆਂ ਹਨ। ਜਦਕਿ ਸਾਲ 2016-17 ਦੌਰਾਨ 112 ਉਦਯੋਗਿਕ ਯੂਨਿਟ ਬੰਦ ਹੋਏ ਹਨ।

ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੋਟੀਫਾਈ ਕੀਤੀ ਗਈ ਨਵੀਂ ਉਦਯੋਗਿਕ ਨੀਤੀ 2017 ਦੇ ਲਾਗੂ ਹੋਣ ਤੋਂ ਬਾਅਦ ਰਾਜ ਵਿੱਚ ਨਿਵੇਸ਼ ਕਰਨ ਲਈ ਨਿਵੇਸ਼ਕ ਵੱਡੇ ਪੱਧਰ ‘ਤੇ ਅੱਗੇ ਆਏ ਹਨ। ਬੀਤੇ ਦੋ ਸਾਲਾਂ ਵਿੱਚ ਪੰਜਾਬ ਰਾਜ ਵਿੱਚ 50403 ਕਰੋੜ ਦੇ ਨਿਵੇਸ਼ ਸਦਕੇ 1.7 ਲੱਖ ਲੋਕਾਂ ਲਈ ਨੌਕਰੀਆਂ ਪੈਦਾ ਹੋਈਆਂ ਹਨ।

ਉਦਯੋਗ ਮੰਤਰੀ ਲੇ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਸਦਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕੰਮ ਕਰ ਰਹੇ ਨਿਵੇਸ਼ਕਾਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਲਈ ਆਕਰਸ਼ਿਤ ਕੀਤਾ ਹੈ ਨਾਲ ਹੀ ਵਿਦੇਸ਼ੀ ਨਿਵੇਸ਼ਕਾਂ ਨੂੰ ਵੀ ਆਕਰਸ਼ਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਵਿਕਾਸ ਸਦਕੇ ਨਾ ਕੇਵਨ ਸੂਬੇ ਵਿੱਚ ਨੌਕਰੀਆਂ ਵਧਣਗੀਆਂ ਸਗੋਂ ਸੂਬੇ ਦੇ ਲੋਕਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •