ਮਾਮਲਾ ਝੂਠੀਆਂ ਦਰਖ਼ਾਸਤਾਂ ਦੇ ਕੇ ਦਲਿਤ ਮਹਿਲਾ ਨੂੰ ਤੰਗ ਕਰਨ ਦਾ, ਐਸ.ਸੀ. ਕਮਿਸ਼ਨ ਨੇ ਦਿੱਤਾ ਇਨਸਾਫ਼, ਦੋਸ਼ੀਆਂ ਖਿਲਾਫ਼ ਕੇਸ ਦਰਜ

ਚੰਡੀਗੜ, 11 ਸਤੰਬਰ, 2019 –

ਕਪੂਰਥਲਾ ਜ਼ਿਲੇ ਦੀ ਵਸਨੀਕ ਇਕ ਦਲਿਤ ਵਿਧਵਾ ਮਹਿਲਾ ਨੂੰ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਦੇ ਦਖਲ ਤੋਂ ਬਾਅਦ ਝੂਠੀਆਂ ਸਿਕਾਇਤਾਂ ਤੋਂ ਨਿਜਾਤ ਮਿਲ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੂਸੂਚਿਤ ਜਾਤੀਆਂ ਕਮਿਸ਼ਨ ਦੇ ਚੈੈਅਰਪਰਸਨ ਸ਼੍ਰੀਮਤੀ ਤੇਜਿੰਦਰ ਕੋਰ ਨੇ ਦੱਸਿਆ ਕਿ ਅੰਜੂ ਲ਼ੂਥਰਾ ਪਤਨੀ ਸਵਰਗੀ ਕਿ੍ਰ੍ਰਸ਼ਨ ਗੋਪਾਲ ਵਾਸੀ ਗਲੀ ਨੰ: 01, ਪ੍ਰੀਤ ਨਗਰ, ਫਗਵਾੜਾਂ ਨੇ ਲ਼ਿਖਤੀ ਸ਼ਿਕਾਇਤ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਕੋਲ ਕੀਤੀ ਸੀ ਕਿ ਸਤਨਾਮਪੁਰਾ(ਕਪੂਰਥਲਾ) ਨਿਵਾਸੀ ਜੋਗਿੰਦਰਪਾਲ, ਪਰਮਜੀਤ ਕੋਰ ਅਤੇ ਡਿਪਸੀ ਵਲੋਂ ਉਸ ਖ਼ਿਲਾਫ਼ ਝੁਠੀਆ ਸਿਕਾਇਤ ਦੇ ਕੇ ਉਸਦੇ ਮਾਣ ਇੱਜਤ ਨੂੰ ਸੱਟ ਮਾਰਨ ਦੇ ਨਾਲ ਨਾਲ ਖੱਜਲ਼ ਖੂਆਰ ਕੀਤਾ ਜਾ ਰਿਹਾ ਸੀ।

ਇਹ ਸਾਰੀਆਂ ਸਿਕਾਇਤਾਂ ਪੁਲਿਸ ਜਾਂਚ ਵਿੱਚ ਝੂਠੀਆ ਪਾਂਈਆ ਗਈਆਂ ਅਤੇ ਜ਼ਿਲ੍ਹਾ ਅਟਾਰਨੀ ਨੇ ਇਸ ਮਾਮਲੇ ਵਿੱਚ ਝੂਠੀਆ ਸਿਕਾਇਤਾਂ ਕਰਨ ਵਾਲਿਆਂ ਵਿਰੁਧ ਐਸ.ਸੀ. ਐਕਟ ਅਧੀਨ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਸੀ ਪ੍ਰੰਤੂ ਦੋ ਸਾਲ ਬੀਤ ਜਾਣ ਤੇ ਵੀ ਕਪੂਰਥਲਾ ਪੁਲਿਸ ਵਲੋਂ ਮਾਮਲਾ ਦਰਜ ਨਹੀਂ ਕੀਤਾ ਗਿਆ।

ਉਨਾਂ ਦੱਸਿਆ ਕਿ ਸਿਕਾਇਤ ਕਰਤਾ ਦੀ ਸਿਕਾਇਤ ਦਾ ਨਿਪਟਾਰਾ ਕਰਨ ਲਈ ਐਸ.ਸੀ ਕਮਿਸ਼ਨ ਦੇ ਮੈਬਰ ਗਿਆਨ ਚੰਦ ਦੀਵਾਲੀ ਨੂੰ ਇਸ ਮਾਮਲੇ ਦੀ ਪੜਤਾਲ ਸੌਪੀ ਗਈ ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਤਿੰਨ ਐਸ.ਪੀ ਰੈਂਕ ਦੇ ਅਧਿਕਾਰੀਆਂ ਦੀ ਸਿੱਟ ਬਣਾਵਾ ਕੇ ਜਾਂਚ ਮੁਕੰਮਲ ਕਰਵਾਈ ਗਈ।

ਜਾਂਚ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਅੰਜੂ ਲੂਥਰਾ ਦੀ ਸਿਕਾਇਤ ਦਰੁਸਤ ਹੈ ਜਿਸ ਤੇ ਕਮਿਸ਼ਨ ਨੇ ਸਬੰਧਤ ਵਿਅਕਤੀਆਂ ਖ਼ਿਲਾਫ਼ ਐਸ.ਸੀ.ਐਕਟ ਅਧੀਨ ਮਾਮਲਾ ਦਰਜ ਕਰਨ ਦੇ ਹੁਕਮ ਜ਼ਿਲ੍ਹਾ ਪੁਲਿਸ ਕਪੂਰਥਲਾ ਨੂੰ ਦੇ ਦਿੱਤੇ। ਜ਼ਿਲ੍ਹਾ ਪੁਲਿਸ ਕਪੂਰਥਲਾ ਵਲੋਂ ਸਤਨਾਮਪੁਰਾ(ਕਪੂਰਥਲਾ) ਨਿਵਾਸੀ ਜੋਗਿੰਦਰਪਾਲ, ਪਰਮਜੀਤ ਕੋਰ ਅਤੇ ਡਿਪਸੀ ਵਿਰੁਧ ਐਸ.ਸੀ./ਐਸ.ਟੀ ( ਪ੍ਰੀਵੈਨਸ਼ਨ ਆਫ ਐਟਰੋਸਿਟੀ) ਐਕਟ ਦੀ ਧਾਰਾ 3(1)(9) ਅਤੇ ਆਈ.ਪੀ.ਸੀ. ਦੀ ਧਾਰਾ 182 ਅਧੀਨ ਮਾਮਲਾ ਦਰਜ ਕਰ ਲਿਆ ਹੈ।

Share News / Article

YP Headlines