ਮਾਮਲਾ ਇੰਗਲੈਂਡ ’ਚ ਗੁਰੂ ਨਾਨਕ ਸਾਹਿਬ ਬਾਰੇ ਟਿੱਪਣੀਆਂ ਦਾ: ਅਕਾਲ ਤਖ਼ਤ ਨੇ ਅਖ਼ੌਤੀ ਪਰਚਾਰਕਾਂ ਨੂੰ ਕੀਤੀ ਤਾੜਨਾ

ਯੈੱਸ ਪੰਜਾਬ
ਅੰਮ੍ਰਿਤਸਰ, 17 ਦਸੰਬਰ, 2019:

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੰਗਲੈਂਡ ਵਿਚ ਹਰਿੰਦਰ ਸਿੰਘ ਨਾਂਅ ਦੇ ਇਕ ਪ੍ਰਚਾਰਕ ਵੱਲੋਂ ਗੁਰੂ ਨਾਨਕ ਸਾਹਿਬ ਦੇ ਸੰਬੰਧ ਵਿਚ ਕੀਤੀਆਂ ਮਨ-ਘੜਤ ਗੱਲਾਂ ਦਾ ਸਖ਼ਤ ਨੋਟਿਸ ਲੈਂਦਿਆਂ ਕਿਆ ਹੈ ਕਿ ਆਪਣੀ ਝੂਠੀ ਸ਼ੋਹਰਤ ਖ਼ਾਤਰ ਇਸ ਤਰ੍ਹਾਂ ਦੇ ਅਖ਼ੌਤੀ ਸਿੱਖ ਪ੍ਰਚਾਰਕਾਂ ਨੂੰ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਅੱਜ ਇੱਥੇ ਜਾਰੀ ਇਕ ਬਿਆਨ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰਿੰਦਰ ਸਿੰਘ ਦੀਆਂ ਟਿੱਪਣੀਆਂ ਨਾਲ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਭਾਰੀ ਠੇਸ ਪੁੱਜੀ ਹੈ।

ਉਨ੍ਹਾਂ ਕਿਹਾ ਕਿ ਮਹਾਨ ਸਿੱਖ ਧਰਮ ਦੇ ਇਤਿਹਾਸ ਦੀ ਮਿਸਾਲ ਦੁਨੀਆਂ ਭਰ ਦੇ ਕਿਸੇ ਇਤਿਹਾਸ ਵਿਚ ਨਹੀਂ ਮਿਲਦੀ ਅਤੇ ਗੁਰੂ ਸਾਹਿਬ ਜੀ ਨੇ ਅਥਾਹ ਘਾਲਣਾ ਘਾਲ ਕੇ ਬਹੁਮੁੱਲਾ ਖਜ਼ਾਨਾ ਬਖ਼ਸ਼ਿਸ਼ ਕੀਤਾ ਹੈ। ਉਨ੍ਹਾਂ ਆਖ਼ਿਆ ਕਿ ਸਿੱਖ ਇਤਿਹਾਸ ਨੂੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਮਨੁੱਖ਼ਤਾ ਲਈ ਕੀਤੇ ਪਰਉਪਕਾਰਾਂ ਨੂੰ ਅਸੀਂ ਕਈ ਜਨਮ ਲੈ ਕੇ ਵੀ ਉਤਾਰ ਨਹੀਂ ਸਕਦੇ ਅਤੇ ਐਸੇ ਮਹਾਨ ਗੁਰੂ ਸਾਹਿਬ ’ਤੇ ਸ਼ੰਕੇ ਪ੍ਰਗਟ ਕਰਕੇ ਵਿਦਵਤਾ ਦੇ ਨਾਮ ’ਤੇ ਆਪਣੀ ਮੂਰਖ਼ਤਾ ਦਾ ਪ੍ਰਗਟਾਵਾ ਕਰ ਰਹੇ ਪ੍ਰਚਾਰਕਾਂ ਨੂੰ ਸੰਗਤਾਂ ਮੂੰਹ ਨਾ ਲਾਉਣ।

ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰੀ ਜੇਲ੍ਹ ਲੁਧਿਆਣਾ ਬਾਰੇ ਪੁੱਜੀ ਸ਼ਿਕਾਇਤ ਦੇ ਸੰਬੰਧ ਵਿਚ ਕਿਹਾ ਕਿ ਚੈਕਿੰਗ ਦੇ ਨਾਂਅ ’ਤੇ ਜੇਲ੍ਹਾਂ ਵਿਚ ਬੰਦ ਅੰਮ੍ਰਿਤਧਾਰੀ ਸਿੱਖ ਨੌਜਵਾਨਾਂਦੀ ਸੀ.ਆਰ.ਪੀ.ਐਫ. ਦੇ ਮੁਲਾਜ਼ਮ ਸਿਗਰਟ, ਬੀੜੀਆਂ ਆਦਿ ਵਾਲੇ ਹੱਥਦਸਤਾਰਾਂ ਅਤੇ ਕਕਾਰਾਂ ਨੂੰ ਲਗਾ ਕੇ ਬੇਅਦਬੀ ਕਰਦੇ ਹਨ ਜਿਸ ਪ੍ਰਤੀ ਸਿੱਖ ਨੌਜਵਾਨਾਂ ਨੇ ਭਾਰੀ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਚੈਕਿੰਗ ਦੇ ਨਾਂਅ ’ਤੇ ਹੋ ਰਹੀ ਇਸ ਬੇਅਦਬੀ ਨੂੰ ਰੋਕਣ ਲਈ ਸਿੰਘ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਤੁਰੰਤ ਇਸ ਮਾਮਲੇ ਨੂੰ ਹੱਲ ਕਰਵਾਇਆ ਜਾਵੇ।

Share News / Article

Yes Punjab - TOP STORIES