ਮਾਫੀਆ ਅਤੇ ਭ੍ਰਿਸ਼ਟਾਚਾਰ ਕਾਰਣ ਪੰਜਾਬ ਦੇ ਖਜਾਨੇ ਨੂੰ ਸਾਲਾਨਾ 25000 ਕਰੋੜ ਰੁਪਏ ਦਾ ਚੂਨਾ ਲਗਦਾ ਹੈ: ਅਮਨ ਅਰੋੜਾ

ਚੰਡੀਗੜ੍ਹ, 25 ਨਵੰਬਰ, 2019:
ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪੰਜਾਬ ਦੀ ਆਰਥਿਕ ਹਾਲਾਤ ਤੇ ਝਾਤ ਮਾਰਦੀ ਲਿਖੀ ਇਕ ਚਿੱਠੀ ਵਿਚ ਪੰਜਾਬ ਸਰਕਾਰ ਨੂੰ ਹਲੂਣਦਿਆਂ ਕਿਹਾ ਹੈ ਕਿ ਕੇਂਦਰ ਵੱਲੋਂ ਮਾਤਰ 4100 ਕਰੋੜ ਰੁਪਏ ਦੇ ਮਿਲਣ ਦੀ ਆ ਰਹੀ ਦੇਰੀ ਕਾਰਣ ਪੰਜਾਬ ਸਰਕਾਰ ਦਾ ਖਜਾਨਾ ਗੋਡਿਆਂ ਭਾਰ ਹੋਇਆ ਪਿਆ ਹੈ ਅਤੇ ਉਵਰਡਰਾਫਟ ਦੀ ਮੋਜੂਦਾ ਸਥਿਤੀ ਵਿਚ ਆ ਖੜੀ ਹੋ ਗਈ ਹੈ ਜੋ ਪੰਜਾਬ ਦ ੇ ਆਰਥਿਕ ਇਤਿਹਾਸ ਦੀ ਨਿਵਕੇਲੀ ਆਰਥਿਕ ਉਦਾਹਰਣ ਬਣਿਆ ਰਹੇਗਾ।

ਉਨਾਂ ਕਿਹਾ ਕਿ ਪਿਛਲੀ ਸਰਕਾਰ ਨੇ 13000 ਕਰੋੜ ਰੁਪਏ ਸਲਾਨਾ ਦ ੇ ਕਰਜ ਵਾਧੇ ਦੇ ਹਿਸਾਬ ਨਾਲ ਪੰਜਾਬ ਦਾ ਕਰਜਾ 51000 ਕਰੋੜ ਤੋਂ ਵਧਾ ਕੇ 182000 ਕਰੋੜ ਕਰ ਦਿਤਾ ਤੇ ਹੁਣ ਪੰਜਾਬ ਸਰਕਾਰ ਦੇ ਆਰਥਿਕ ਸਰਵੇ ਅਨੁਸਾਰ ਇਹ ਕਰਜਾ ਇਸ ਸਰਕਾਰ ਦੇ ਤਿੰਨ ਸਾਲਾਂ ਵਿਚ 16000 ਕਰੋੜ ਪ੍ਰਤੀ ਸਾਲ ਦੇ ਵਾਧੇ ਨਾਲ 2,30,000 ਕਰੋੜ ਹੋ ਜਾਵ ੇਗਾ।

ਉਨਾ ਕਿਹਾ ਕਿ ਅਜਿਹੀ ਸਥਿਤੀ ਵਿਚ ਜੇਕਰ ਪੰਜਾਬ ਸਰਕਾਰ ਮਾਈਨਿੰਗ, ਸ਼ਰਾਬ, ਟਰਾਂਸਪੋਰਟ ਅਤੇ ਪਾਵਰ ਵਰਗੇ ਕੁਝ ਮਹਿਕਮਿਆਂ ਵਿਚੋਂ ਹੀ ਮਾਫੀਆ ਖਤਮ ਕਰਨ ਅਤੇ ਰੋਜਾਨਾ ਦ ੇ ਸਰਕਾਰੀ ਕੰਮਾਂ ਵਿਚ ਹੁੰਦੇ ਭ੍ਰਿਸ਼ਟਾਚਾਰ ਨੂੰ ਨਕੇਲ ਪਾ ਲਵੇ ਤਾਂ 25000 ਕਰੋੜ ਰੁਪਏ ਸਲਾਨਾ ਸਰਕਾਰੀ ਖਜਾਨੇ ਵਿਚ ਵਾਧੂ ਆ ਸਕਦ ੇ ਹਨ ਜੋ ਕਿ ਹੁਣ ਭ੍ਰਿਸ਼ਟ ਸਿਸਟਮ, ਰਾਜਨ ੇਤਾ-ਅਧਿਕਾਰੀਆਂ-ਮਾਫੀਆ ਦੀਆਂ ਜੇਬਾਂ ਵਿਚ ਚਲਿਆ ਜਾਂਦਾ ਹੈ ਇਸ ਤਰਾਂ 16000 ਕਰੋੜ ਰੁਪਏ ਦੇ ਸਲਾਨਾ ਘਾਟੇ ਨੂੰ ਨਕੇਲ ਪਾਈ ਜਾ ਸਕਦੀ ਹੈ।

ਉਨਾਂ ਵਿੱਤ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਖਜਾਨੇ ਪ੍ਰਤੀ ਆਪਣੀ ਜਵਾਬਦੇਹੀ ਨੂੰ ਧਿਆਨ ਵਿਚ ਰੱਖਦੇ ਹੋਏ , ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਅਤੇ ਆਪਣੇ ਕੈਬਨਿਟ ਸਹਿਯੋਗੀਆਂ ਨੂੰ ਇਸ ਵਸਤੇ ਸਖਤ ਕਦਮ ਚ ੁਕਣ ਲਈ ਤਿਆਰ ਕਰਨ। ਉਨਾਂ ਚਿੱਠੀ ਵਿਚ ਵਾਰ ਵਾਰ ਕਿਹਾ ਹੈ ਕਿ ਮੋਜੂਦਾ ਸਮੇ ਵਿਚ ਪੰਜਾਬ ਵਿੱਤੀ ਐਮਰਜੈਂਸੀ ਦੀ ਗੰਭੀਰ ਸਥਿਤੀ ਵਿਚੋਂ ਗੁਜਰ ਰਿਹਾ ਅਤੇ ਇਸ ਦਾ ਕਾਰਣ ਭ੍ਰਿਸ਼ਟਾਚਾਰ ਹੈ।

ਉਨਾ ਕਿਹਾ ਕਿ ਇਹ ਹੋਰ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਦੋ ਸਾਲ ਬਾਅਦ ਜਦ ੋਂ ਜੀ ਐਸ ਟੀ ਦੇ ਪੰਜ ਸਾਲ ਪੂਰੇ ਹੋ ਜਾਣਗੇ ਅਤੇ ਜੀ ਐਸ ਟੀ ਦਾ ਮੁਆਵਜਾ ਕੇਂਦਰ ਸਰਕਾਰ ਤੋਂ ਮਿਲਣਾ ਬੰਦ ਹੋ ਜਾਵੇਗਾ ਉਸ ਸਮੇ ਪੰਜਾਬ ਦੀ ਸਥਿਤੀ ਕੀ ਹੋਵੇਗੀ ਅਤੇ ਪੰਜਾਬ ਦਾ ਗੁਜਾਰਾ ਕਿਵੇਂ ਚਲੇਗਾ। ਉਨਾ ਕਿਹਾ ਕਿ ਸਰਕਾਰ ਨੂੰ ਸਮੇ ਰਹਿੰਦੇ ਇਸ ਦਾ ਮੁਲਾਕਣ ਕਰਦੇ ਹੋਏ ਪ੍ਰਭਾਵਸ਼ਾਲੀ ਕਦਮ ਉਠਾਉਣੇ ਚਾਹੀਦੇ ਹਨ।

Yes Punjab - Top Stories