30.1 C
Delhi
Tuesday, April 23, 2024
spot_img
spot_img

ਮਾਈਕੀ ਹੋਥੀ ਕੈਲੀਫ਼ੋਰਨੀਆਂ ਵਿੱਚ ਲੋਧੀ ਸਿਟੀ ਦੇ ਪਹਿਲੇ ਸਿੱਖ ਮੇਅਰ ਬਣੇ

ਯੈੱਸ ਪੰਜਾਬ
ਨਿਊਯਾਰਕ, 25 ਦਸੰਬਰ, 2022:
ਮਾਈਕੀ ਹੋਥੀ ਨੂੰ ਅਮਰੀਕਾ ਦੇ ਉੱਤਰੀ ਕੈਲੀਫ਼ੋਰਨੀਆ ਵਿੱਚ ਲੋਧੀ ਸਿਟੀ ਦੇ ਪਹਿਲੇ ਸਿੱਖ ਮੇਅਰ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ।

ਉਹਨਾਂ ਨੂੰ ਸਰਬਸੰਮਤੀ ਨਾਲ ਸ਼ਹਿਰ ਦਾ 117ਵਾਂ ਮੇਅਰ ਚੁਣਿਆ ਗਿਆ।

ਹੋਥੀ ਦਾ ਪਰਿਵਾਰ ਪੰਜਾਬ ਤੋਂ ਹੈ ਅਤੇ ਇਸ ਤੋਂ ਪਹਿਲਾਂ ਉਹ ਮੇਅਰ ਮਾਰਕ ਸ਼ੈਂਡਲਰ ਹੇਠ ਵਾਈਸ ਮੇਅਰ ਦੇ ਤੌਰ ’ਤੇ ਕੰਮ ਕਰ ਚੁੱਕੇ ਹਨ।

ਹੋਥੀ ਦੀ ਮੇਅਰ ਦੇ ਤੌਰ ’ਤੇ ਮਿਆਦ ਦੋ ਸਾਲ ਹੋਵੇਗੀ।

ਹੋਥੀ ਨੇ ਅਹੁਦਾ ਸੰਭਾਲਣ ਮਗਰੋਂ ਕੀਤੇ ਟਵੀਟ ਵਿੱਚ ਕਿਹਾ ਕਿ ਉਸਨੂੰ ਇਹ ਮਾਣ ਹੈ ਕਿ ਉਹ ਲੋਧੀ ਸਿਟੀ ਦੇ 117ਵੇਂ ਮੇਅਰ ਬਣੇ ਹਨ।

ਟੋਕੇਅ ਹਾਈ ਸਕੂਲ ਤੋਂ2008 ਵਿੱਚ ਗਰੈਜੁਏਸ਼ਨ ਕਰਨ ਵਾਲੇ ਹੋਥੀ ਨੇ ਕਿਹਾ ਕਿ ਇਸ ਸ਼ਹਿਰ ਵਿੱਚ ਆਪਣੇ ਆਪ ਨੂੰ ਸਥਾਪਤ ਕਰਨਾ ਇਕ ਚੁਣੌਤੀ ਸੀ, ਖ਼ਾਸਕਰ 9/11 ਤੋਂ ਬਾਅਦ, ਜਦ ਕਈ ਮੁਸਲਮਾਨਾਂ ਅਤੇ ਸਿੱਖਾਂ ਨੂੰ ਅਸੁਖ਼ਾਵੇਂ ਹਾਲਾਤ ਦਾ ਸਾਹਮਣਾ ਕਰਨਾ ਪਿਆ ਸੀ।

ਹੋਥੀ ਦੇ ਪਰਿਵਾਰ ਦਾ ਆਰਮਸਟਰੌਂਗ ਰੋਡ ’ਤੇ ਬਣੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਵਿੱਚ ਵੀ ਯੋਗਦਾਨ ਰਿਹਾ ਹੈ।

ਮਾਈਕੀ ਹੋਥੀ ਪਹਿਲੀ ਵਾਰ ਨਵੰਬਰ 2020 ਵਿੱਚ ਡਿਸਟ੍ਰਿਕਟ 5 ਤੋਂ ਲੋਧੀ ਸਿਟੀ ਕੌਂਸਲ ਲਈ ਚੁਣੇ ਗੲੈ ਸਨ। ਉਹ ਲੋਧੀ ਫ਼ਾਇਰ ਫ਼ਾਊਂਡੇਸ਼ਨ ਦੇ ਮੈਂਬਰ ਅਤੇ ਅਸੈਂਬਲੀ ਮੈਂਬਰ ਜਿੰਮ ਕੂਪਰ ਦੇ ਜ਼ਿਲ੍ਹਾ ਡਾਇਰੈਕਟਰ ਵੀ ਹਨ।

ਲੋਧੀ ਸਿਟੀ ਕੈਲਫ਼ੋਰਨੀਆ ਦੀ ਸੈਨ ਜੌਆਕੁਇਨ ਕਾਊਂਟੀ ਵਿੱਚ ਸਥਿਤ ਸ਼ਹਿਰ ਹੈ ਜਿਸ ਦੀ 2021 ਦੀ ਮਰਦਮਸ਼ੁਮਾਰੀ ਅਨੁਸਾਰ ਜਨਸੰਖ਼ਿਆ 67,021 ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION