ਮਾਇਆਵਤੀ ਨੂੰ ਮਾਇਆ ਹੈ ਪਈ ਮਹਿੰਗੀ, ਫਸ ਗਿਆ ਭਾਈ ਵੀ ਸੁਣੀਂਦਾ ਨਾਲ ਮੀਆਂ

ਅੱਜ-ਨਾਮਾ

ਮਾਇਆਵਤੀ ਨੂੰ ਮਾਇਆ ਹੈ ਪਈ ਮਹਿੰਗੀ,
ਫਸ ਗਿਆ ਭਾਈ ਵੀ ਸੁਣੀਂਦਾ ਨਾਲ ਮੀਆਂ।

ਭ੍ਰਿਸ਼ਟਾਚਾਰ ਦਾ ਭਾਰਾ ਜਿਹਾ ਕੇਸ ਸੁਣਿਆ,
ਚੱਲ ਰਹੀ ਚਿਰਾਂ ਤੋਂ ਜਾਂਚ-ਪੜਤਾਲ ਮੀਆਂ।

ਕਰਿਆ ਗਿਆ ਪਲਾਟ ਕੋਈ ਜ਼ਬਤ ਉਹਦਾ,
ਕਰੋੜਾਂ ਕਈਆਂ ਦਾ ਕਹਿੰਦੇ ਨੇ ਮਾਲ ਮੀਆਂ।

ਜਾ ਰਿਹਾ ਕੋਈ ਦਿਲਾਸਾ ਨਹੀਂ ਦੇਣ ਓਧਰ,
ਸਾਰੇ ਈ ਵੇਖ ਰਹੇ ਵਕਤ ਦੀ ਚਾਲ ਮੀਆਂ।

ਸਮਾਂ ਬਦਲਦਾ ਕਹਿੰਦੇ ਕਈ ਰੰਗ ਰਹਿੰਦਾ,
ਕਦੇ ਚੜ੍ਹਤ ਹੋ ਜਾਏ, ਕਦੇ ਡਾਊਨ ਮੀਆਂ।

ਕਦੀ ਝੋਲੀ ਵਿੱਚ ਪਿਆ ਵੀ ਖਿਸਕ ਜਾਂਦਾ,
ਦਿੱਸਦਾ ਸੁਫਨਿਆਂ ਵਿੱਚ ਕਰਾਊਨ ਮੀਆਂ।

-ਤੀਸ ਮਾਰ ਖਾਂ

Share News / Article

Yes Punjab - TOP STORIES