ਮਹਿਲਾ ਪ੍ਰਫ਼ੈਸਰ ਦੀ ਸ਼ਿਕਾਇਤ ’ਤੇ ਪੰਜਾਬ ਪੁਲਿਸ ਦੇ ਟ੍ਰੇਨੀ ਸਬ ਇੰਸਪੈਕਟਰ ਮਹਿਲਾ ਕਮਿਸ਼ਨ ਵੱਲੋਂ ਤਲਬ

ਚੰਡੀਗੜ, 18 ਸਤੰਬਰ, 2019 –
ਹੁਸ਼ਿਆਰਪੁਰ ਜ਼ਿਲੇ ਵਿੱਚ ਸਥਿਤ ਇਕ ਕਾਲਜ ਵਿੱਚ ਤਾਇਨਾਤ ਮਹਿਲਾ ਪ੍ਰੋਫੈਸਰ ਦੀ ਸ਼ਿਕਾਇਤ ’ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲੀਸ ਅਕੈਡਮੀ ਫਿਲੌਰ ਵਿਖੇ ਟੇ੍ਰਨਿੰਗ ਅਧੀਨ ਟ੍ਰੇਨੀ ਸਬ ਇੰਸਪੈਕਟਰ ਨੂੰ ਤਲਬ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਮਹਿਲਾ ਪ੍ਰੋਫੈਸਰ ਵੱਲੋਂ ਲਿਖਤੀ ਤੌਰ ਤੇ ਕਮਿਸ਼ਨ ਕੋਲ ਟ੍ਰੇਨੀ ਸਬ ਇੰਸਪੈਕਟਰ ਅਦੀਤਿਆ ਸ਼ਰਮਾ ਖਿਲਾਫ ਸ਼ਿਕਾਇਤ ਦਰਜ਼ ਕਰਵਾਈ ਸੀ।

ਜਿਸ ਤੇ ਕਾਰਵਾਈ ਕਰਦਿਆਂ ਅਦੀਤਿਆ ਸ਼ਰਮਾ ਨੂੰ 24 ਸਤੰਬਰ 2019 ਨੁੂੰ ਤਲਬ ਕੀਤਾ ਗਿਆ ਹੈ ਇਸ ਦੇ ਨਾਲ ਹੀ 24 ਸਤੰਬਰ 2019 ਨੁੂੰ ਹੀ ਕਮਿਸ਼ਨ ਅੱਗੇ ਕੇਸ ਦੀ ਸਟੇਟਸ ਰਿਪੋਰਟ ਪੇਸ਼ ਕਰਨ ਲਈ ਐਸ.ਐਚ.ਓ. ਸਦਰ ਹੁਸ਼ਿਆਰਪੁਰ ਨੂੰ ਹੁਕਮ ਦਿੱਤਾ ਗਿਆ ਹੈ।

Share News / Article

Yes Punjab - TOP STORIES