26.1 C
Delhi
Saturday, April 13, 2024
spot_img
spot_img

ਮਹਿਲਾ ਕਿਸਾਨ ਯੂਨੀਅਨ ਵੱਲੋਂ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇਣ ਦਾ ਵਿਰੋਧ, ਮੋਦੀ ਦੇ ‘ਡਬਲ ਇੰਜਨ’ ਕੁਸ਼ਾਸ਼ਨ ਚ ਕਿਸਾਨ ਨਿਆਂ ਤੋਂ ਵਾਂਝੇ: ਰਾਜਵਿੰਦਰ ਕੌਰ ਰਾਜੂ

ਯੈੱਸ ਪੰਜਾਬ
ਚੰਡੀਗੜ੍ਹ, 11 ਫਰਵਰੀ, 2022 –
ਮਹਿਲਾ ਕਿਸਾਨ ਯੂਨੀਅਨ ਨੇ ਲਖੀਮਪੁਰ ਖੀਰੀ (ਯੂਪੀ) ਵਿਖੇ ਕਿਸਾਨ ਅੰਦੋਲਨ ਦੌਰਾਨ ਚਾਰ ਕਿਸਾਨਾਂ ਨੂੰ ਆਪਣੀ ਕਾਰ ਹੇਠਾਂ ਦਰੜ ਕੇ ਮਾਰਨ ਵਾਲੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇਣ ਦਾ ਸਖਤ ਵਿਰੋਧ ਕਰਦਿਆਂ ਕਿਹਾ ਹੈ ਕਿ ‘ਡਬਲ ਇੰਜਣ’ ਵਾਲੀਆਂ ਭਾਜਪਾ ਸਰਕਾਰਾਂ ਦੇ ਰਾਜ ਵਿੱਚ ਬੇਕਸੂਰ ਲੋਕਾਂ ਦੀਆਂ ਜਾਨਾਂ ਚਲੇ ਜਾਣ ਦੀ ਕੋਈ ਕੀਮਤ ਨਹੀਂ ਅਤੇ ਨਾ ਹੀ ਭਵਿੱਖ ਵਿੱਚ ਅਜਿਹੀਆਂ ਦੋਹਰੇ ‘ਇੰਜਣ ਵਾਲੀਆਂ’ ਲੋਕ ਵਿਰੋਧੀ ਸਰਕਾਰਾਂ ਤੋਂ ਆਮ ਲੋਕਾਂ ਨੂੰ ਇਨਸਾਫ਼ ਦੀ ਕੋਈ ਉਮੀਦ ਹੈ।

ਅੱਜ ਇੱਥੇ ਇੱਕ ਬਿਆਨ ਵਿੱਚ ਮਹਿਲਾ ਕਿਸਾਨ ਯੂਨੀਅਨ ਦੀ ਸੂਬਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਕੇਂਦਰੀ ਮੰਤਰੀ ਦੇ ਮੁੰਡੇ ਵੱਲੋਂ ਦਿਨ-ਦਿਹਾੜੇ ਕੀਤੇ ਦਰਦਨਾਕ ਕਤਲਾਂ ਬਾਰੇ ਹਾਈਕੋਰਟ ਦੇ ਸਾਬਕਾ ਜਸਟਿਸ ਦੀ ਅਗਵਾਈ ਹੇਠਲੀ ਸਿੱਟ ਵੱਲੋਂ ਦਿੱਤੀ ਪੜਤਾਲੀਆ ਰਿਪੋਰਟ ਵਿੱਚ ਯੋਜਨਾਬੱਧ ਕਤਲ ਕਰਨ ਦੇ ਦੋਸ਼ਾਂ ਅਤੇ ਪੁਲਿਸ ਵੱਲੋਂ ਦਰਜ ਐਫਆਈਆਰ ਨੂੰ ਯੂਪੀ ਦੀ ਹਾਈਕੋਰਟ ਨੇ ਅਣਗੌਲੇ ਕਰਕੇ ਤਾਜ਼ੀਰਾਤੇ ਹਿੰਦ ਦੀ ਧਾਰਾ 302 (ਕਤਲ), 307 (ਇਰਾਦਾ ਕਤਲ) ਤੇ 147 (ਇਰਾਦਾ ਕਤਲ ਤੇ ਦੰਗੇ ਫੈਲਾਉਣ) ਵਰਗੀਆਂ ਸੰਗੀਨ ਧਾਰਾਵਾਂ ਲੱਗੀਆਂ ਹੋਣ ਦੇ ਬਾਵਜੂਦ ਉਚ ਅਦਾਲਤ ਨੇ ਅਜਿਹੇ ਅਤਿਅੰਤ ਪ੍ਰਭਾਵਸ਼ਾਲੀ ਕਾਤਲ ਨੂੰ ਜ਼ਮਾਨਤ ਦੇ ਸਥਾਪਿਤ ਨਿਯਮਾਂ ਦੇ ਖ਼ਿਲਾਫ਼ ਜ਼ਮਾਨਤ ਦੇ ਦਿੱਤੀ ਹੈ ਕਿਉਂਕਿ ਇਹ ਵੀਵੀਆਈਪੀ ਮੁਜ਼ਰਮ ਇਸ ਕਤਲ ਕੇਸ ਨਾਲ ਜੁੜੇ ਗਵਾਹਾਂ ਅਤੇ ਮੁਕੱਦਮੇ ਦੀ ਪੈਰਵੀ ਨੂੰ ਸਿੱਧਾ ਪ੍ਰਭਾਵਿਤ ਕਰ ਸਕਦਾ ਹੈ ਅਤੇ ਇਹ ਫੈਸਲਾ ਨਿਆਂ ਸਿਧਾਂਤ ਦੀ ਉਲੰਘਣਾ ਹੈ ਕਿਉਂਕਿ ਪੜਤਾਲੀਆ ਰਿਪੋਰਟ ਵਿੱਚ ਸ਼ਾਮਲ ਤਸਵੀਰਾਂ ਤੇ ਲਾਈਵ ਵੀਡੀਓਜ਼ ਕਾਤਲਾਂ ਦੇ ਜ਼ੁਲਮ ਤੇ ਜ਼ੁਰਮ ਬਾਰੇ ਸਵੈ-ਸਪੱਸ਼ਟ ਹਨ।

ਮਹਿਲਾ ਕਿਸਾਨ ਨੇਤਾ ਨੇ ਕਿਹਾ ਕਿ ਭਾਵੇਂ ਅਦਾਲਤ ਨੂੰ ਜ਼ਮਾਨਤ ਦੇਣ ਦਾ ਅਧਿਕਾਰ ਹੈ ਪਰ ਯੂਪੀ ਦੀਆਂ ਵੋਟਾਂ ਦੌਰਾਨ ਆਇਆ ਇਹ ਫੈਸਲਾ ਕਿਸਾਨਾਂ ਨੂੰ ਪ੍ਰਵਾਨ ਨਹੀਂ ਜਿਸ ਵਿੱਚ ਉਚ ਅਦਾਲਤ ਨੇ ਜ਼ਮਾਨਤੀ ਹੁਕਮਾਂ ਵਿੱਚ ਮੁਜ਼ਰਮਾਂ ਵੱਲੋਂ ਮੌਕੇ ਉਤੇ ਗੋਲੀ ਚਲਾਉਣ ਨਾਲ ਕਿਸਾਨਾਂ ਦੇ ਜ਼ਖ਼ਮੀ ਹੋਣ ਉਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ ਜਦ ਕਿ ਐੱਫਆਈਆਰ ਤੇ ਦੋਸ਼-ਪੱਤਰ ਵਿਚ ਕਾਤਲ ਅਸ਼ੀਸ਼ ਮਿਸ਼ਰਾ ਨੂੰ ਮੁੱਖ ਦੋਸ਼ੀ ਠਹਿਰਾਉਣ ਬਾਰੇ ਪੂਰੀ ਤਫਸੀਲ ਸ਼ਾਮਲ ਹੈ।

ਕੇਂਦਰ ਦੀ ਮੋਦੀ ਸਰਕਾਰ ਤੇ ਯੂਪੀ ਦੀ ਯੋਗੀ ਸਰਕਾਰ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਇਸ ਸੰਗੀਨ ਕਤਲ ਕਾਂਡ ਨੂੰ ਰਾਜਸੀ ਤੌਰ ਤੇ ਦਬਾਏ ਜਾਣ ਦੇ ਖਦਸ਼ੇ ਕਾਰਨ ਹੀ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰੀ ਮੰਤਰੀ ਦੀ ਬਰਖਾਸਤਗੀ ਦੀ ਮੰਗ ਕੀਤੀ ਸੀ ਤਾਂ ਜੋ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨਿਆਂ ਮਿਲ ਸਕੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲ ਸਕਣ ਪਰ ਇਸ ਅਦਾਲਤੀ ਫੈਸਲੇ ਤੋਂ ਜਾਪਦਾ ਹੈ ਕਿ ਭਾਜਪਾ ਅਪਰਾਧੀਆਂ ਦਾ ਪੱਖ ਪੂਰਦੀ ਹੈ ਤੇ ਕਾਤਲਾਂ ਦੀ ਡਟਕੇ ਹਮਾਇਤ ਕਰਦੀ ਹੈ ਇਸ ਕਰਕੇ ਮੋਦੀ ਦੇ ਜ਼ੁਲਮੀ ਰਾਜ ਵਿੱਚ ਕਿਸਾਨਾਂ ਨੂੰ ਕਦੇ ਇਨਸਾਫ਼ ਨਹੀਂ ਮਿਲ ਸਕਦਾ।

ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿੱਚ ਭਾਜਪਾ ਤੇ ਉਸ ਦੀਆਂ ਸਹਿਯੋਗੀ ਰਾਜਸੀ ਪਾਰਟੀਆਂ ਦੇ ਮੁਕੰਮਲ ਬਾਈਕਾਟ ਦਾ ਸੱਦਾ ਦਿੰਦਿਆਂ ਗਰੀਬਾਂ ਤੇ ਕਿਸਾਨ ਵਿਰੋਧੀ ਸਰਕਾਰਾਂ ਨੂੰ ਜਮਹੂਰੀ ਢੰਗ ਰਾਹੀਂ ‘ਵੋਟ ਦੀ ਚੋਟ’ ਨਾਲ ਲਾਂਭੇ ਕਰਨ ਦਾ ਦੇਸ਼ ਵਿਆਪੀ ਸੱਦਾ ਦੇਵੇ ਅਤੇ ਮੋਦੀ ਸਰਕਾਰ ਵੱਲੋਂ ਮੰਗੀਆਂ ਹੋਈਆਂ ਕਿਸਾਨਾਂ ਮੰਗਾਂ ਪੂਰੀਆਂ ਨਾ ਹੋਣ ਕਰਕੇ ਕਿਸਾਨ ਅੰਦੋਲਨ ਦੇ ਦੂਜੇ ਪੜਾਅ ਨੂੰ ਵਿੱਢਣ ਦਾ ਪ੍ਰੋਗਰਾਮ ਜਾਰੀ ਕਰੇ। ਇਸ ਤੋਂ ਇਲਾਵਾ ਪੰਜਾਬ ਵਿੱਚ ਵੀ ਵੋਟਾਂ ਦੌਰਾਨ ਭਾਜਪਾ ਤੇ ਉਸਦੀਆਂ ਸਹਿਯੋਗੀ ਪਾਰਟੀਆਂ ਦੇ ਉਮੀਦਵਾਰਾਂ ਦਾ ਬਾਈਕਾਟ ਕਰਦੇ ਹੋਏ ਪੂਰਨ ਰਾਜਸੀ ਵਿਰੋਧ ਕਰਨ ਦਾ ਸੱਦਾ ਜਾਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION