- Advertisement -
ਯੈੱਸ ਪੰਜਾਬ
ਜਲੰਧਰ, 9 ਜੁਲਾਈ, 2019:
ਪੰਜਾਬ ਪੁਲਿਸ ਦੀ ਇਕ ਮਹਿਲਾ ਏ.ਐਸ.ਆਈ. ਦੇ ਪਤੀ ਨੇ ਅੱਜ ਸਥਾਨਕ ਪੀ.ਏ.ਪੀ. ਕੰਪਲੈਕਸ ਸਥਿਤ ਆਪਣੇ ਘਰ ਅੰਦਰ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ।
35 ਸਾਲਾ ਨਵਜੋਤ ਸਿੰਘ ਪੁੱਤਰ ਕਾਬਲ ਸਿੰਘ ਸਪੋਰਟਸ ਕੋਟੇ ਵਿਚੋਂ ਪੁਲਿਸ ਵਿਚ ਭਰਤੀ ਹੋਈ ਆਪਣੀ ਏ.ਐਸ.ਆਈ. ਪਤਨੀ ਰਾਜਵੰਤ ਕੌਰ ਅਤੇ ਡੇਢ ਸਾਲ ਦੇ ਬੱਚੇ ਨਾਲ ਰਹਿ ਰਿਹਾ ਸੀ।
ਮਾਮਲੇ ਦੀ ਜਾਂਚ ਕਰਨ ਪੁੱਜੇ ਥਾਣਾ ਜਲੰਧਰ ਛਾਉਣੀ ਦੇ ਏ.ਐਸ.ਆਈ. ਕੁਲਜੀਤ ਸਿੰਘ ਅਨੁਸਾਰ ਨਵਜੋਤ ਸਿੰਘ ਪਹਿਲਾਂ ਇਟਲੀ ਗਿਆ ਹੋਇਆ ਸੀ ਅਤੇ ਨਵੰਬਰ 2018 ਵਿਚ ਵਾਪਿਸ ਆ ਗਿਆ ਸੀ।
ਖੁਦਕੁਸ਼ੀ ਦੇ ਕਾਰਨ ਬਾਰੇ ਕੋਈ ਪਤਾ ਨਹੀਂ ਲੱਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
- Advertisement -