31.1 C
Delhi
Saturday, April 20, 2024
spot_img
spot_img

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਖ-ਵੱਖ ਆਪਸੀ ਪਹਿਲੂਆਂ ‘ਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਨਾਲ ਸਹਿਯੋਗ ਕਰੇਗਾ

ਯੈੱਸ ਪੰਜਾਬ
ਬਠਿੰਡਾ, 6 ਮਈ, 2022 –
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਵਾਈਸ ਚਾਂਸਲਰ ਡਾ. ਬੂਟਾ ਸਿੰਘ ਸਿੱਧੂ ਨੇ ਅੱਜ ਯੂਨੀਵਰਸਿਟੀ ਕੈਂਪਸ ਵਿਖੇ 7ਵੀਂ ਬੀ.ਐਨ, ਐਨ.ਡੀ.ਆਰ. ਐਫ਼. ਬਠਿੰਡਾ ਦੇ ਕਮਾਂਡੈਂਟ ਸ਼੍ਰੀ ਰਵੀ ਕੁਮਾਰ ਪੰਡਿਤਾ ਨਾਲ ਇੱਕ ਅਰਥਭਰਪੂਰ ਮੀਟਿੰਗ ਕੀਤੀ।

ਮੀਟਿੰਗ ਵਿੱਚ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਰਮਿਆਨ ਆਪਸੀ ਸਹਿਯੋਗ ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ ਗਈ।

ਵਾਈਸ ਚਾਂਸਲਰ ਨੇ ਐਨ.ਡੀਆਰ.ਐਫ. ਟੀਮ ਨੂੰ ਰਸਾਇਣਾਂ, ਵਿਵਹਾਰ ਵਿਗਿਆਨ, ਕਮਿਊਨਿਟੀ ਡਿਵੈਲਪਮੈਂਟ ਅਤੇ ਹੋਰ ਬਹੁਤ ਸਾਰੇ ਅਧਿਐਨਾਂ ਬਾਰੇ ਥੋੜ੍ਹੇ ਸਮੇਂ ਦੀ ਸਿਖਲਾਈ ਪ੍ਰਦਾਨ ਕਰਨ ਬਾਰੇ ਗੱਲਬਾਤ ਦੀ ਸ਼ੁਰੂਆਤ ਕੀਤੀ।

ਪ੍ਰੋ. ਸਿੱਧੂ ਨੇ ਵੀ ਐਨ.ਡੀ.ਆਰ.ਐਫ. ਦੀ ਟੀਮ ਅਤੇ ਉਹਨਾਂ ਵੱਲੋਂ ਸਮੇਂ ਦੀ ਲੋੜ ਵੇਲੇ ਦੇਸ਼ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

ਐਨ.ਡੀ.ਆਰ. ਐਫ਼. ਕਮਾਂਡੈਂਟ ਨੇ ਇਸ ਕਦਮ ਦਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੇ ਅਹਾਤੇ ਵਿੱਚ ਲੋੜ ਪੈਣ ‘ਤੇ ਐਨ.ਸੀ.ਸੀ. ਕੈਡਿਟਾਂ ਨੂੰ ਸਿਖਲਾਈ, ਇੰਟਰਨਸ਼ਿਪ, ਆਫ਼ਤ ਪ੍ਰਬੰਧਨ ‘ਤੇ ਮਾਹਿਰਾਂ ਦੀ ਗੱਲਬਾਤ ਅਤੇ ਮੌਕਡ੍ਰਿਲਸ ਪ੍ਰਦਾਨ ਕਰਨ ‘ਤੇ ਵੀ ਸਹਿਮਤੀ ਪ੍ਰਗਟਾਈ।

ਕਮਾਂਡੈਂਟ ਨੇ ਯੂਨੀਵਰਸਿਟੀ ਦੇ ਵਿਰਾਸਤੀ ਢਾਂਚੇ ਦੀ ਸ਼ਲਾਘਾ ਕੀਤੀ। ਉਹ ਐੱਸ.ਏ.ਈ. ਕਲੱਬ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਰਕਸ਼ਾਪ ਵਿੱਚ ਵੀ ਮਿਲੇ। ਵਿਦਿਆਰਥੀਆਂ ਨੇ ਕਮਾਂਡੈਂਟ ਨੂੰ ਆਪਣੇ ਈ ਬਾਹਾ ਪ੍ਰੋਜੈਕਟ ਅਤੇ ਮੁਕਾਬਲੇ ਬਾਰੇ ਜਾਣਕਾਰੀ ਦਿੱਤੀ।

ਕਮਾਂਡੈਂਟ ਰਵੀ ਕੁਮਾਰ ਨੇ ਕਿਹਾ ਕਿ ਯੂਨੀਵਰਸਿਟੀ ਇੱਕ ਤਕਨੀਕੀ ਸੰਸਥਾ ਹੋਣ ਦੇ ਨਾਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਧੀਆ ਪਲੇਟਫਾਰਮ ਪ੍ਰਦਾਨ ਕਰ ਰਹੀ ਹੈ।

ਮੀਟਿੰਗ ਵਿੱਚ ਡਾਇਰੈਕਟਰ-ਟ੍ਰੇਨਿੰਗ ਅਤੇ ਪਲੇਸਮੈਂਟ ਐਮ.ਆਰ.ਐਸ.ਪੀ.ਟੀ.ਯੂ. ਹਰਜੋਤ ਸਿੰਘ ਸਿੱਧੂ ਅਤੇ ਲੈਫਟੀਨੈਂਟ ਵਿਵੇਕ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION