ਯੈੱਸ ਪੰਜਾਬ
ਮਾਰੇਲਕੋਟਲਾ, 12 ਦਸੰਬਰ, 2021:
ਪੰਜਾਬ ਉਰਦੂ ਅਕੈਡਮੀ ਮਾਰੇਲਕੋਟਲਾ ਵਿਖੇ ਸ਼੍ਰੋਮਣੀ ਪੰਥਕ ਕਵੀ ਸਭਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕਵੀ ਦਰਬਾਰ ਆਯੋਜਿਤ ਕੀਤਾ ਗਿਆ।
ਇਹ ਕਵੀ ਦਰਬਾਰ ਸ਼੍ਰੋਮਣੀ ਪੰਥਕ ਕਵੀ ਸਭਾ ਲੁਧਿਆਣਾ ਅਤੇ ਪੰਜਾਬ ਉਰਦੂ ਮਲੇਰਕੋਟਲਾ ਅਕੈਡਮੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਾਤ-ਪਾਤ ਤੋਂ ਉੱਪਰ ਉੱਠ ਕੇ ਸਾਂਝੀ ਭਾਈਵਾਲਤਾ ਦਾ ਸੁਨੇਹਾ ਦਿੰਦਾ ਇਹ ਕਵੀ ਦਰਬਾਰ ਸਮੁੱਚੀ ਮਾਨਵਤਾ ਨੂੰ ਆਪਸ ਵਿਚ ਮਿਲਕੇ ਰਹਿਣ ਲਈ ਮਹਾਨ ਕਵੀਆਂ ਵੱਲੋ ਪ੍ਰੇਰਿਆ ਦਾ ਸਰੋਤ ਬਣਿਆ ।
ਇਹ ਕਵੀ ਦਰਬਾਰ ਮਹਾਨ ਸਿੱਖ ਅਤੇ ਮੁਸਲਮਾਨ ਸਖਸ਼ੀਅਤਾਂ ਜਿਨ੍ਹਾਂ ਨੇ ਮਾਨਵਤਾ ਦੇ ਭਲੇ ਲਈ ਆਪਣੀ ਜ਼ਿੰਦਗੀ ਨਿਸ਼ਾਵਰ ਕੀਤੀ, ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਮਨਾਇਆ ਗਿਆ। ” ਹਾਅ ਦਾ ਨਾਅਰਾ ਮਲੇਰਕੋਟਲਾ ਦੀ ਧਰਤੀ ਤੇ “ਇਹਨਾਂ ਸ਼ਬਦਾਂ ਤੇ ਵੀ ਕਵੀਆਂ ਵੱਲੋਂ ਚਰਚਾ ਕੀਤੀ ਗਈ ਅਤੇ ਆਪਣੇ ਵਿਚਾਰ ਪੇਸ਼ ਕੀਤੇ ਗਏ।
ਸਿੱਖ ਅਤੇ ਮੁਸਲਮਾਨ ਭਾਈਚਾਰੇ ਦੇ ਇਸ ਕਵੀ ਦਰਬਾਰ ਵਿਚ ਹਿੱਸਾ ਲਿਆ ਅਤੇ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਨਾਲ ਸਮਾਂ ਬੰਨ੍ਹਿਆ। ਜਨਾਬ ਜ਼ਮੀਰ ਅਲੀ ਜ਼ਮੀਰ (ਮਲੇਰਕੋਟਲਾ) ਅਤੇ ਡਾ ਮੁਹੰਮਦ ਰਫੀ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੀ ਅਗਵਾਈ ਹੇਠ ਮਹਾਨ ਕਵੀ ਦਰਬਾਰ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ।
ਮੁੱਖ ਮਹਿਮਾਨ ਵਜੋਂ ਸੰਤ ਬਾਬਾ ਅਮੀਰ ਸਿੰਘ ਜੀ ਸ਼੍ਰੋਮਣੀ ਸਿੱਖ ਪ੍ਰਚਾਰਕ ਮੁਖੀ ਜਵੱਦੀ ਟਕਸਾਲ, ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਸੰਤ ਬਾਬਾ ਜੋਗਿੰਦਰ ਸਿੰਘ ਖਾਲਸਾ ਗੁਰਦਾਸਪੁਰ , ਬਾਬਾ ਹਰਪ੍ਰੀਤ ਸਿੰਘ ਬੱਲ ਕਾਰ ਸੇਵਾ ਵਾਲੇ ਅਤੇ ਜਨਾਬ ਲਾਲ ਹੂਸੈਨ ਮੈਂਬਰ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਉਚੇਚੇ ਤੌਰ ਤੇ ਪਹੁੰਚੇ।
ਇਸ ਮੌਕੇ ਮਹਾਨ ਅਤੇ ਪ੍ਰਸਿੱਧ ਕਵੀ ਸਰਦਾਰ ਰਛਪਾਲ ਸਿੰਘ ਪਾਲ, ਡਾ. ਹਰੀ ਸਿੰਘ ਜਾਚਕ , ਸਰਦਾਰ ਬਲਬੀਰ ਸਿੰਘ ਕੰਵਲ , ਜਨਾਬ ਅਜਮਲ ਖਾਂ ਸੇਰਵਾਨੀ , ਐਡਵੋਕੇਟ ਸ਼ੁਕਰਗੁਜ਼ਾਰ ਸਿੰਘ , ਬਲਬੀਰ ਸਿੰਘ ਬੱਲ , ਜਨਾਬ ਸਾਜਿਦ ਇਸਾਹਕ , ਏ.ਡੀ.ਸੀ ਸੰਗਰੂਰ ਪੰਜਾਬ ਵਕਫ਼ ਬੋਰਡ ਦੇ ਸੀ ਈ ਓ ਹਨ ਅਤੇ ਹੋਰ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ।ਘੱਟ ਗਿਣਤੀਆਂ ਕਮਿਸ਼ਨ ਮੈਂਬਰ ਲਾਲ ਹੂਸੈਨ ਨਾਲ ਪੀ ਏ/ਪੀ.ਆਰ.ਓ ਜਗਦੀਸ਼ ਸਿੰਘ ਚਾਹਲ ਵੀ ਹਾਜ਼ਰ ਰਹੇ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ