ਮਨੀਸ਼ ਤਿਵਾੜੀ ਨੇ ਚਿੱਠੀ ਲਿਖ਼ ਮੋਦੀ ਨੂੰ ਪਾਈ – ਬੰਗਾ-ਆਨੰਦਪੁਰ ਸਾਹਿਬ-ਨੈਣਾ ਦੇਵੀ ਰੋਡ ਦੀ ਉਸਾਰੀ ਦਾ ਮਸਲਾ ਉਠਾਇਆ

ਨਵਾਂਸ਼ਹਿਰ, 9 ਸਤੰਬਰ, 2019:

ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਬੰਗਾ-ਅਨੰਦਪੁਰ ਸਾਹਿਬ-ਨੈਣਾ ਦੇਵੀ ਸੜਕ ਮਾਮਲੇ ਚ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੱਲੋਂ ਖ਼ੁਦ ਨੂੰ ਅਸਹਾਇ ਦੱਸਣ ਤੇ ਇਹ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਚੁੱਕਿਆ ਹੈ।

ਮੋਦੀ ਨੂੰ ਲਿਖੇ ਪੱਤਰ ਚ ਤਿਵਾੜੀ ਨੇ ਦੋ ਪਵਿੱਤਰ ਸਿੱਖ ਸਥਾਨਾਂ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਅਤੇ ਸ੍ਰੀ ਅਨੰਦਪੁਰ ਸਾਹਿਬ ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜੌੜਨ ਵਾਲੀ ਸੜਕ ਦੇ ਮਹੱਤਵ ਬਾਰੇ ਦੱਸਿਆ ਹੈ। ਇਹ ਸੜਕ ਅੱਗੇ ਪਵਿੱਤਰ ਅਸਥਾਨ ਮਾਤਾ ਨੈਣਾਂ ਦੇਵੀ ਨੂੰ ਜਾਂਦੀ ਹੈ।

ਪੱਤਰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਐੱਮਪੀ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਗਡਕਰੀ ਨੇ ਫਰਵਰੀ 2019 ਚ ਸੜਕ ਨੂੰ ਚਾਰ ਮਾਰਗੀ ਬਣਾਉਣ ਲਈ ਨੀਂਹ ਪੱਥਰ ਰੱਖਿਆ ਸੀ। ਹਾਲਾਂਕਿ ਬਾਅਦ ਚ ਇਹ ਪਤਾ ਚੱਲਿਆ ਕਿ ਸਿਧਾਂਤਕ ਤੌਰ ਤੇ ਇਹ ਸੜਕ ਨੈਸ਼ਨਲ ਹਾਈਵੇ ਸੀ। ਪਰ ਜਦੋਂ ਉਨ੍ਹਾਂ ਮੰਤਰੀ ਨਾਲ ਦੁਬਾਰਾ ਮੁਲਾਕਾਤ ਕੀਤੀ, ਤਾਂ ਉਨ੍ਹਾਂ ਦੱਸਿਆ ਕਿ ਸਿਰਫ਼ ਪ੍ਰਧਾਨ ਮੰਤਰੀ ਹੀ ਇਸਨੂੰ ਮਨਜ਼ੂਰੀ ਦਿਲਾ ਸਕਦੇ ਹਨ।

ਤਿਵਾੜੀ ਨੇ ਪ੍ਰਧਾਨ ਮੰਤਰੀ ਨੂੰ ਸੜਕ ਦੇ ਨਿਰਮਾਣ ਲਈ ਨਿਰਦੇਸ਼ ਦੇਣ ਦੀ ਅਪੀਲ ਕਰਦਿਆਂ, ਜਿਸਦਾ ਫਰਵਰੀ ਵਿੱਚ ਨੀਂਹ ਪੱਥਰ ਰੱਖਿਆ ਗਿਆ ਸੀ, ਕਿਹਾ ਹੈ ਕਿ ਇਹ ਸੜਕ ਹੋਰ ਮਹੱਤਵ ਇਸ ਲਈ ਲੱਗਦੀ ਹੈ, ਕਿਉਂਕਿ ਸੂਬਾ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੀ ਹੈ ਅਤੇ ਇਹ ਆਯੋਜਨ ਵੱਡੇ ਪੱਧਰ ਤੇ ਕਰਨ ਦੀ ਯੋਜਨਾ ਹੈ।

ਉਨ੍ਹਾਂ ਕਿਹਾ ਕਿ ਇਹ ਸੰਗਤਾਂ ਦੇ ਅਤਿ ਹਿੱਤ ਚ ਹੋਵੇਗਾ ਕਿ ਇਹ ਜੇਕਰ ਸੜਕ ਦਾ ਪਹਿਲ ਦੇ ਆਧਾਰ ਤੇ ਨਿਰਮਾਣ ਕੀਤਾ ਜਾਵੇ, ਤਾਂ ਜੋ 550ਵੇਂ ਪ੍ਰਕਾਸ਼ ਦਿਹਾੜੇ ਤੇ ਮੱਥਾ ਟੇਕਣ ਆਉਣ ਵਾਲੇ ਲੋਕ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਚ ਵੀ ਮੱਥਾ ਟੇਕ ਸਕਣ।

Share News / Article

Yes Punjab - TOP STORIES