ਮਨਮੋਹਨ ਸਿੰਘ, ਕੈਪਟਨ, ਪਰਨੀਤ, ਸਿੱਧੂ – ਬਾਦਲ, ਸੁਖ਼ਬੀਰ ਤੇ ਹਰਸਿਮਰਤ – ਵੇਖ਼ੋ ਵਿਸ਼ਵ ਦੇ 100 ਮੋਹਰੀ ਸਿੱਖਾਂ ਦੀ ਸੂਚੀ

ਯੈੱਸ ਪੰਜਾਬ
ਜਲੰਧਰ, 11 ਅਪ੍ਰੈਲ, 2020:

ਦੀ ਸਿੱਖ ਡਾਟ ਕਾਮ ਨਾਂਅ ਦੀ ਇਕ ਵੈਬਸਾਈਟ ਵੱਲੋਂ 2012 ਤੋਂ ਵਿਸ਼ਵ ਦੇ 100 ਮੋਹਰੀ ਸਿੱਖਾਂ ਦੀ ਸੂਚੀ ਹਰ ਸਾਲ ਜਾਰੀ ਕਰਨ ਦੇ ਸਿਲਸਿਲੇ ਵਿਚ ਸਾਲ 2019 ਦੇ 100 ਮੋਹਰੀ ਸਿੱਖਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਵੈਬਸਾਈਟ ਹਰ ਸਾਲ 100 ਤਾਕਤਵਰ ਅਤੇ ਪ੍ਰਭਾਵਸ਼ਾਲੀ ਸਿੱਖਾਂ ਦੀ ਚੋਣ ਕਰਕੇ ਸੂਚੀ ਜਾਰੀ ਕਰਦੀ ਹੈ।

2019 ਦੀ ਇਸ ਸੂਚੀ ਵਿਚ ਦੇਸ਼ ਵਿਦੇਸ਼ ਦੇ ਧਾਰਮਿਕ, ਰਾਜਸੀ, ਸਮਾਜ ਸੇਵੀ, ਕਲਾਕਾਰ ਅਤੇ ਧਨਾਢ ਸਿੱਖਾਂ ਤੋਂ ਇਲਾਵਾ ਕਾਰਪੇਰੇਟ ਜਗਤ ਨਾਲ ਜੁੜੇ, ਉੱਚ ਅਹੁਦਿਆਂ ਅਤੇ ਰੁਤਬਿਆਂ ਵਾਲੇ ਸਿੱਖਾਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਅਕਾਲ ਤਖ਼ਤ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸ਼ਾਮਿਲ ਹਨ ਪਰ ਬਾਕੀ 3 ਤਖ਼ਤਾਂ ਦੇ ਜਥੇਦਾਰ ਸ਼ਾਮਿਲ ਨਹੀਂ ਹਨ। ਇਨ੍ਹਾਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਸ: ਮਨਜਿੰਦਰ ਸਿੰਘ ਸਿਰਸਾ ਅਤੇ ਸਾਬਕਾ ਪ੍ਰਧਾਨ ਸ: ਮਨਜੀਤ ਸਿੰਘ ਜੀ.ਕੇ. ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਉਕਤ ਤੋਂ ਇਲਾਵਾ ਕੁਝ ਕਾਰ ਸੇਵਾ ਵਾਲੇ ਬਾਬੇ ਅਤੇ ਹੋਰ ਮਹਾਂਪੁਰਸ਼, ਇਕ ਨਿਹੰਗ ਮੁਖ਼ੀ ਸਣੇ ਦੇਸ਼ ਵਿਦੇਸ਼ ਦੀਆਂ ਧਾਰਮਿਕ ਸ਼ਖ਼ਸ਼ੀਅਤਾਂ ਸ਼ਾਮਿਲ ਕੀਤੀਆਂ ਗਈਆਂ ਹਨ।

ਸਮਾਜ ਸੇਵੀਆਂ ਵਿਚ ਖ਼ਾਲਸਾ ਏਡ ਦੇ ਰਵੀ ਸਿੰਘ, ਪਿੰਗਲਵਾੜਾ ਦੀ ਪ੍ਰਧਾਨ ਡਾ:ਇੰਦਰਜੀਤ ਕੌਰ ਅਤੇ ਸਮਾਜ ਸੇਵੀ, ਸਰਬਤ ਦਾ ਭਲਾ ਸੁਸਾਇਟੀ ਦੇ ਡਾ:ਐਸ.ਪੀ.ਸਿੰਘ ਉਬਰਾਏ ਸ਼ਾਮਿਲ ਹਨ।

ਦੇਸ਼ ਪੱਧਰ ’ਤੇ ਡਾ: ਮਨਮੋਹਨ ਸਿੰਘ ਅਤੇ ਸ: ਹਰਦੀਪ ਸਿੰਘ ਪੁਰੀ ਤੋਂ ਬਾਅਦ ਪੰਜਾਬ ਦੇ ਰਾਜਸੀ ਲੋਕਾਂ ਵਿਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਪ੍ਰਨੀਤ ਕੌਰ ਐਮ.ਪੀ., ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਦੇ ਸਾਬਕਾ ਮੰਤਰੀ ਸ: ਨਵਜੋਤ ਸਿੰਘ ਸਿੱਧੂ ਸ਼ਾਮਿਲ ਹਨ।

ਹੋਰ ਵਿਦੇਸ਼ੀ ਸ਼ਖਸ਼ੀਅਤਾਂ ਵਿਚ ਸ:ਹਰਜੀਤ ਸਿੰਘ ਸੱਜਣ, ਸ:ਜਗਮੀਤ ਸਿੰਘ, ਸ੍ਰੀਮਤੀ ਬਰਦੀਸ਼ ਕੌਰ ਚੱਗਰ, ਸ: ਕੰਵਲਜੀਤ ਸਿੰਘ ਬਖ਼ਸ਼ੀ, ਸ: ਤਰਨਜੀਤ ਸਿੰਘ ਸੰਧੂ, ਸ: ਉਪਜੀਤ ਸਿੰਘ ਸਚਦੇਵਾ, ਅਨਾਰਕਲੀ ਕੌਰ ਆਨਰਿਆਰ, ਸ:ਸਤਵੰਤ ਸਿੰਘ ਅਤੇ ਸ: ਰਮੇਸ਼ ਸਿੰਘ ਅਰੋੜਾ ਸਣੇ ਹੋਰ ਸ਼ਾਮਿਲ ਹਨ।

ਖ਼ੇਡ ਜਗਤ ਨਾਲ ਸੰਬੰਧਤ ਸ: ਮਿਲਖ਼ਾ ਸਿੰਘ ਅਤੇ ਕਲਾਕਾਰਾਂ ਵਿਚੋਂ ਕੇਵਲ ਦੋ ਨਾਂਅ ਦਲਜੀਤ ਦੁਸਾਂਝ ਅਤੇ ਗੁਰੂ ਰੰਧਾਵਾ ਹੀ ਨਜ਼ਰ ਆਏ ਹਨ।

ਪੂਰੀ ਸੂਚੀ ਪੜ੍ਹਣ ਲਈ ਕਲਿੱਕ ਕਰੋ


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


 

Share News / Article

Yes Punjab - TOP STORIES