ਮਨਜੀਤ ਸਿੰਘ ਜੀ.ਕੇ. ਵੱਲੋਂ ‘ਜਾਗੋ’ ਨਾਂਅ ਦੀ ਨਵੀਂ ਪੰਥਕ ਪਾਰਟੀ ਦਾ ਐਲਾਨ

ਯੈੱਸ ਪੰਜਾਬ

ਨਵੀਂ ਦਿੱਲੀ, 2 ਅਕਤੂਬਰ, 2019 –

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਸ: ਮਨਜੀਤ ਸਿੰਘ ਜੀ.ਕੇ. ਨੇ ਅੱਜ ਪਹਿਲਾਂ ਕੀਤੇ ਐਲਾਨ ਅਨੁਸਾਰ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ।

ਉਨ੍ਹਾਂ ਦੀ ਪਾਰਟੀ ਦਾ ਨਾਂਅ ‘ਜਗ ਆਸਰਾ ਗੁਰੂ ਉਟ’ (ਜਥੇਦਾਰ ਸੰਤੋਖ਼ ਸਿੰਘ) ਹੋਵੇਗਾ ਜਿਸ ਦਾ ਛੋਟਾ ਨਾਂਅ ਜਾਗੋ ਹੋਵੇਗਾ।

ਸ: ਮਨਜੀਤ ਸਿੰਘ ਜੀ.ਕੇ. ਨੇ ਇਹ ਐਲਾਨ ਦਿੱਲੀ ਦੇ ਇਕ ਗੁਰਦੁਆਰਾ ਸਾਹਿਬ ਵਿਖ਼ੇ ਕੀਤਾ ਜਿੱਥੇ ਉਨ੍ਹਾਂ ਦੇ ਕੈਂਪ ਦੇ ਦਾਅਵੇ ਮੁਤਾਬਿਕ 3-4 ਹਜ਼ਾਰ ਸੰਗਤਾਂ ਉਨ੍ਹਾਂ ਨੂੰ ਸਮਰਥਨ ਦੇਣ ਪੁੱਜੀਆਂ ਹੋਈਆਂ ਸਨ।

ਇਸ ਮੌਕੇ ਸ:ਜੀ.ਕੇ. ਵੱਲੋਂ ਆਪਣੀ ਪਾਰਟੀ ਦਾ ‘ਲੋਗੋ’ ਵੀ ਜਾਰੀ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਦਿੱਲੀ ਦੇ ਕੱਦਾਵਰ ਅਕਾਲੀ ਨੇਤਾ ਜਥੇਦਾਰ ਸੰਤੋਖ਼ ਸਿੰਘ ਦੇ ਬੇਟੇ ਸ: ਜੀ.ਕੇ. ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਅਤੇ ਦਿੱਲੀ ਦੇ ਇਥ ਪ੍ਰਮੁੱਖ ਅਕਾਲੀ ਆਗੂ ਸ: ਮਨਜਿੰਦਰ ਸਿੰਘ ਸਿਰਸਾ ਨਾਲ ਮਤਭੇਦਾਂ ਦੇ ਚੱਲਦਿਆਂ ਅਕਾਲੀ ਦਲ ਤੋਂ ਲਾਂਭੇ ਹੋ ਗਏ ਸਨ। ਉਨ੍ਹਾਂ ਨੇ ਕਈ ਪੰਥਕ ਮਾਮਲਿਆਂ ਅਤੇ ਖ਼ਾਸ ਕਰ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦਿੱਤੇ ਜਾਣ ਅਤੇ ਬਰਗਾੜੀ ਅਤੇ ਬਹਿਬਲ ਕਲਾਂ ਕੇਸ ਵਿਚ ਪਾਰਟੀ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਕੀਤੇ ਸਨ।

Share News / Article

Yes Punjab - TOP STORIES