ਮਜੀਠੀਆ ਕਿਉਂ ਬਚਾਉਣਾ ਚਾਹੁੰਦੇ ਹਨਡੀ.ਜੀ.ਪੀ. ਪ੍ਰਬੋਧ ਕੁਮਾਰ ਨੂੰ? : ਅਮਨ ਅਰੋੜਾ

ਚੰਡੀਗੜ੍ਹ, 6 ਸਤੰਬਰ, 2019 –

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਮਿਲਕੇ ਬਰਗਾੜੀ ਅਤੇ ਬਹਿਬਲ ਕਲਾਂ ਜਾਂਚ ਨੂੰ ਭਟਕਾ ਕੇ ਸਿਰੇ ਨਾਲ ਲੱਗਣ ਦੇਣ ਅਤੇ ਦੋਸ਼ੀ ਅਫਸਰਾਂ ਨੂੰ ਬਚਾਉਣ ਦੇ ਗੰਭੀਰ ਦੋਸ਼ ਲਗਾਏ।

ਸ਼੍ਰੀ ਅਰੋੜਾ ਨੇ ਬੀਤੇ ਦਿਨੀ ਸੀਨੀਅਰ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਵੱਲੋ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਅਤੇ ਆਪ ਦੇ ਬਾਕੀ ਸਾਥੀਆਂ ਵਲੋ ਸਪੀਕਰ ਵਿਧਾਨ ਸਭਾ ਰਾਣਾ ਕੇ.ਪੀ. ਨੂੰ ਪ੍ਰਬੋਧ ਕੁਮਾਰ ਡੀ. ਜੀ.ਪੀ, ਡਾਇਰੈਕਟਰ ਬੀਉਰੋ ਆਫ ਇਨਵੇਸਟੀਗੈਸ਼ਨ ਖਿਲਾਫ ਦਿਤੇ ਵਿਸੇਸ ਅਧਿਕਾਰ ਹਨਨ ਦਾ ਮਾਮਲੇ ਦਿੱਤੇ ਜਾਣ ਦੇ ਇਤਰਾਜ ਕਰਨ ਤੇ ਹੈਰਾਨੀ ਅਤੇ ਚਿੰਤਾ ਜਾਹਿਰ ਕਰਦੇ ਹੋਏ ਸ਼੍ਰੀ ਮਜੀਠੀਆ ਨੂੰ ਹੀ ਕਟਹਿਰੇ ਵਿੱਚ ਖੜਾ ਕੀਤਾ।

ਸ਼੍ਰੀ ਅਰੋੜਾ ਨੇ ਕਿਹਾ ਕਿ ਜਿੱਥੇ ਅਕਾਲੀ ਦਲ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਆਪਣੇ ਆਪ ਨੂੰ ਪੰਥ ਦਾ ਪਹਿਰੇਦਾਰ ਕਹਾਉਣ ਵਾਲੇ ਅਕਾਲੀ ਦਲ ਦੇ ਰਾਜ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਊ ਹੋਈ ਓਥੇ ਹੀ ਅਕਾਲੀ ਦਲ ਵੱਲੋਂ ਦੋਸ਼ੀ ਅਫਸਰਾਂ ਨੂੰ ਬਚਾਉਣਾ ਚਿੰਤਾ ਦਾ ਵਿਸ਼ਾ ਹੈ।

ਸ਼੍ਰੀ ਅਰੋੜਾ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਤਿਨ ਕੇਸਾਂ ਨੂੰ ਬਹਿਬਲ ਕਲਾਂ ਅਤੇ ਕੋਟਕਪੂਰਾ ਦੇ ਗੋਲੀ ਕਾਂਡ ਨਾਲ ਜੋੜ ਕੇ, ਤੱਥ ਤੋੜ ਮਰੋੜ ਕੇ ਲੋਕਾਂ ਨੂੰ ਭੰਬਲ-ਭੂਸੇ ਵਿੱਚ ਪਾ ਕੇ ਰੱਖਣਾ ਚਾਹੁੰਦੇ ਹਾਂ ਜਦ ਕਿ ਜਾਂਚ ਪੱਖੋਂ ਇਹ ਦੋਵੇਂ ਕੇਸ ਬਿੱਲਕੁਲ ਵੱਖ ਹਨ।

ਸ਼੍ਰੀ ਅਰੋੜਾ ਨੇ ਕਿਹਾ ਕਿ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਤਿਨ ਕੇਸਾਂ ਨੂੰ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਸੀ.ਬੀ.ਆਈ ਨੂੰ ਸੋਪਿਆ ਸੀ ਜਿਸਦੇ ਵਿੱਚ 4 ਜੁਲਾਈ 2019 ਨੂੰ ਸੀ.ਬੀ.ਆਈ ਨੇ ਕਲੋਜ਼ਰ ਰਿਪੋਰਟ ਦਾਖਿਲ ਕਰ ਦਿੱਤੀ ਹੈ ਜੱਦ ਕਿ ਬਹਿਬਲ ਕਲਾ ਅਤੇ ਕੋਟਕਪੂਰਾ ਗੋਲੀਕਾਂਡ ਵਿੱਚ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ ਤੋਂ ਬਾਅਦ ਕੈਪਟਨ ਸਰਕਾਰ ਨੇ ਡੀ. ਜੀ.ਪੀ. ਪ੍ਰਬੋਦ ਕੁਮਾਰ ਅਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਅਧਾਰਿਤ ਪੰਜ ਮੈਂਬਰੀ ਸਿਟ ਬਣਾ ਦਿੱਤੀ ਜਿਸਦੀ ਜਾਂਚ ਅਜੇ ਵੀ ਬਾਕੀ ਹੈ। ਸੋ ਇਹਨਾਂ ਦੋਨਾਂ ਕੇਸਾਂ ਨੂੰ ਜੋੜ ਕੇ ਕਾਂਗਰਸ ਅਤੇ ਅਕਾਲੀ ਦਲ ਲੋਕਾਂ ਨੂੰ ਗੁਮਰਾਹ ਕਰਕੇ ਆਪਣੇ ਗੁਨਾਹ ਅਤੇ ਨਾ-ਕਾਮਯਾਬੀਆਂ ਨੂੰ ਛੁਪਾ ਰਹੇ ਹਨ।

ਸ਼੍ਰੀ ਅਰੋੜਾ ਨੇ ਹੈਰਾਨੀ ਪ੍ਰਗਟਾਈ ਕਿ ਉਹਨਾਂ ਵੱਲੋਂ ਡੀ.ਜੀ.ਪੀ ਪ੍ਰਬੋਦ ਕੁਮਾਰ ਖਿਲਾਫ ਦਿਤੇ ਵਿਸੇਸ ਅਧਿਕਾਰ ਹਨਨ ਦੇ ਮਾਮਲੇ ਉਤੇ ਸ਼੍ਰੀ ਮਜੀਠੀਆ ਨੂੰ ਇੰਨੀ ਤਕਲੀਫ ਕਿਊ ਹੋਈ ? ਕੈਪਟਨ ਅਮਰਿੰਦਰ ਸਿੰਘ ਅਤੇ ਓਹਨਾ ਦੇ ਮੰਤਰੀਆਂ ਖਿਲਾਫ ਵਿਸ਼ੇਸ ਅਧਿਕਾਰ ਹਨਨ ਦੀ ਕਾਰਵਾਈ ਨਾ ਮੰਗਣ ਦੇ ਸਵਾਲ ਉੱਤੇ ਸ਼੍ਰੀ ਅਰੋੜਾ ਨੇ ਕਿਹਾ ਕਿ ਲੋਕਾਂ ਨੂੰ ਗੁਮਰਾਹ ਕਰਨ ਵਿੱਚ ਸ਼੍ਰੀ ਮਜੀਠੀਆ ਦੀ PHD ਕੀਤੀ ਲੱਗਦੀ ਹੈ ਕਿਉਂਕਿ ਇਹ ਤਾਂ ਇੱਕ ਅਣਜਾਣ ਵਿਅਕਤੀ ਨੂੰ ਵੀ ਪਤਾ ਹੁੰਦਾ ਹੈ ਕਿ ਜੋ ਵੀ ਅਧਿਕਾਰੀ ਵਿਧਾਨ ਸਭਾ ਦੇ ਮਤੇ ਦੇ ਵਿਰੁੱਧ ਜਾਵੇ ਉਸ ਉਪਰ ਹੀ ਵਿਸ਼ੇਸ਼ ਅਧਿਕਾਰ ਹਨਨ ਦਾ ਕੇਸ ਬਣਦਾ ਹੈ ਨਾ ਕਿ ਕਿਸੇ ਹੋਰ ਉੱਪਰ।

ਉਹਨਾਂ ਸ਼੍ਰੀ ਮਜੀਠੀਆ ਨੂੰ ਸਲਾਹ ਦਿੱਤੀ ਕਿ ਜੇ ਫੇਰ ਵੀ ਸ਼੍ਰੀ ਮਜੀਠੀਆ ਨੂੰ ਕੋਈ ਸ਼ੱਕ ਹੈ ਤਾਂ ਓਹਨਾ ਨੂੰ ਪੰਥ ਦੀ ਅਖੌਤੀ ਰੱਖਵਾਲਾ ਪਾਰਟੀ ਦਾ ਸੀਨੀਅਰ ਆਗੂ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਵਿਸ਼ੇਸ ਅਧਿਕਾਰ ਹਨਨ ਦਾ ਕੇਸ ਕਰਨ ਤੋਂ ਕੋਣ ਰੋਕਦਾ ਹੈ ?

Share News / Article

Yes Punjab - TOP STORIES