ਭੀੜ ਭੜੱਕੇ ਵਾਲੇ ਸਮਾਗਮ ’ਚ ਏ.ਐਸ.ਆਈ. ਦਾ ਰਿਵਾਲਵਰ ਚੋਰੀ, ਤਬੀਅਤ ਵਿਗੜੀ

ਯੈੱਸ ਪੰਜਾਬ
ਜਲੰਧਰ, 27 ਜੁਲਾਈ, 2019:

‘ਪਨਸਪ’ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਮਗਰੋਂ ਸ਼ਹਿਰ ਪੁੱਜੇ ਸੀਨੀਅਰ ਕਾਂਗਰਸ ਆਗੂ ਸ: ਤਜਿੰਦਰ ਸਿੰਘ ਬਿੱਟੂ ਦੇ ਸਰਕਟ ਹਾਊਸ ਵਿਖੇ ਹੋਏ ਸਵਾਗਤੀ ਸਮਾਗਮ ਮੌਕੇ ਉਸ ਸਮੇਂ ਸਨਸਨੀ ਫ਼ੈਲ ਗਈ ਜਦ ਜਲੰਧਰ ਦੇ ਡਿਪਟੀ ਮੇਅਰ ਸ: ਸਿਮਰਨਜੀਤ ਸਿੰਘ ਬੰਟੀ ਦੇ ਨਾਲ ਗਾਰਡ ਦੇ ਤੌਰ ’ਤੇ ਨਿਯੁਕਤ ਏ.ਐਸ.ਆਈ. ਭੂਸ਼ਣ ਕੁਮਾਰ ਦੀ ਰਿਵਾਲਵਰ ਚੋਰੀ ਹੋ ਗਈ।

ਜਿਵੇਂ ਹੀ ਭੂਸ਼ਣ ਕੁਮਾਰ ਨੂੰ ਆਪਣੀ ਵਰਦੀ ਨਾਲ ਲੱਗੇ ਕਵਰ ਵਿਚੋਂ ਰਿਵਾਲਵਰ ਗਾਇਬ ਮਿਲੀ ਤਾਂ ਉਸਦੀ ਤਬੀਅਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਿਆ। ਉਸਨੂੰ ਤੁਰੰਤ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਿਲ ਕਰਵਾਇਆ ਗਿਆ।

ਰਿਵਾਲਵਰ ਚੋਰੀ ਹੋਣ ਦੀ ਸੂਚਨਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੂੰ ਦਿੱਤੀ ਗਈ ਜਿਸ ਨੇ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ।

Share News / Article

Yes Punjab - TOP STORIES