ਭਾਰਤ ਮਾਤਾ ਤੂੰ ਗਹਿਰੀ ਹੈਂ ਨੀਦ ਸੁੱਤੀ, ਤੇਰੀ ਖਲਕਤ ਦਾ ਮੰਦਾ ਈ ਹਾਲ ਮਾਈ

ਅੱਜ-ਨਾਮਾ

ਭਾਰਤ ਮਾਤਾ ਤੂੰ ਗਹਿਰੀ ਹੈਂ ਨੀਦ ਸੁੱਤੀ,
ਤੇਰੀ ਖਲਕਤ ਦਾ ਮੰਦਾ ਈ ਹਾਲ ਮਾਈ।

ਗੁਰਬਤ ਲੱਥਦੀ ਲੋਕਾਂ ਦੇ ਸਿਰੋਂ ਹੈ ਨਹੀਂ,
ਕਰਿਆ ਜਾਂਦਾ ਨਹੀਂ ਹੱਲ ਸਵਾਲ ਮਾਈ।

ਵਧਣ ਅੱਗੇ ਨੂੰ ਜਦੋਂ ਵੀ ਕਦਮ ਲੱਗਣ,
ਲੱਗਦਾ ਲੱਗੀ ਕੋਈ ਹੋਣ ਕਮਾਲ ਮਾਈ।

ਛੇਤੀ ਲੋਕਾਂ ਦੇ ਉਲਝ ਫਿਰ ਕਦਮ ਜਾਂਦੇ,
ਥਾਂ-ਥਾਂ ਵਿਛਿਆ ਜਨੂੰਨ ਦਾ ਜਾਲ ਮਾਈ।

ਭਾਰਤੀ ਹੋਣ ਤਾਂ ਵਾਟ ਕੁਝ ਗਾਹੁਣ ਲੋਕੀਂ,
ਫਿਰਕਿਆਂ ਵਿੱਚ ਹੀ ਵੰਡੇ ਨੇ ਲੋਕ ਮਾਈ।

ਅਗਲਾ ਕਦਮ ਵੀ ਪੁੱਟਣ ਤੋਂ ਰੋਕ ਦੇਂਦੀ,
ਫਿਰਕੂਪੁਣੇ ਦੀ ਗੰਦੀ ਜਿਹੀ ਜੋਕ ਮਾਈ।

-ਤੀਸ ਮਾਰ ਖਾਂ

ਜੁਲਾਈ 8, 2019 –

Share News / Article

Yes Punjab - TOP STORIES