ਭਾਰਤ-ਪਾਕਿ ਵਿੱਚ ਮੁੱਦੇ ਕਸ਼ਮੀਰ ਦੇ ਦਾ, ਰੇੜਕਾ ਰੋਜ਼ ਹੀ ਰਹਿੰਦਾ ਹੈ ਪਿਆ ਮਿੱਤਰ

ਅੱਜ-ਨਾਮਾ

ਭਾਰਤ-ਪਾਕਿ ਵਿੱਚ ਮੁੱਦੇ ਕਸ਼ਮੀਰ ਦੇ ਦਾ,
ਰੇੜਕਾ ਰੋਜ਼ ਹੀ ਰਹਿੰਦਾ ਹੈ ਪਿਆ ਮਿੱਤਰ।

ਮਿਲਿਆ ਭਾਰਤ ਦੇ ਵਿੱਚ ਕਸ਼ਮੀਰ ਜੇਕਰ,
ਜਰਿਆ ਪਾਕਿ ਤੋਂ ਕਦੀ ਨਾ ਗਿਆ ਮਿੱਤਰ।

ਦੁਨੀਆ ਦੋਵਾਂ ਦਾ ਪੇਚਾ ਇਹ ਵੇਖ ਛੱਡਦੀ,
ਜਾਂ ਫਿਰ ਪੁੱਛ ਲੈਂਦੀ, ਹੁੰਦਾ ਕਿਆ ਮਿੱਤਰ।

ਹੋਈਆਂ ਮੀਟਿੰਗਾਂ ਬਹੁਤ ਹਨ ਧਿਰੀਂ ਦੋਵੀਂ,
ਫੈਸਲਾ ਗਿਆ ਨਾ ਕੋਈ ਵੀ ਲਿਆ ਮਿੱਤਰ।

ਲੜ-ਲੜ ਜੰਗਾਂ ਹਨ ਦੋਵਾਂ ਨੇ ਵੇਖ ਲਈਆਂ,
ਮੁੱਕਦੀ ਕੌੜ ਨਹੀਂ ਨਿਕਲਿਆ ਹੱਲ ਮਿੱਤਰ।

ਦੁਨੀਆ ਅੰਦਰ ਪਈ ਉੱਡਦੀ ਖੇਹ ਫਿਰਦੀ,
ਰਹਿੰਦੀ ਕਰਨ ਨੂੰ ਕਿਹੜੀ ਹੈ ਗੱਲ ਮਿੱਤਰ।

-ਤੀਸ ਮਾਰ ਖਾਂ

11 ਸਤੰਬਰ, 2019 –

Share News / Article

Yes Punjab - TOP STORIES