ਭਾਰਤ-ਪਾਕਿ ਨੂੰ ਕਿਹਾ ਅਮਰੀਕੀਆਂ ਨੇ, ਟੈਨਸ਼ਨ ਕਰੋ ਖਾਂ ਦੋਵੇਂ ਕੁਝ ਘੱਟ ਮੀਆਂ

ਅੱਜ-ਨਾਮਾ

ਭਾਰਤ-ਪਾਕਿ ਨੂੰ ਕਿਹਾ ਅਮਰੀਕੀਆਂ ਨੇ,
ਟੈਨਸ਼ਨ ਕਰੋ ਖਾਂ ਦੋਵੇਂ ਕੁਝ ਘੱਟ ਮੀਆਂ।

ਆਪਸ ਵਿੱਚ ਜਦ ਰਹਿਣਾ ਗਵਾਂਢ-ਮੱਥਾ,
ਇੰਜ ਤਾਂ ਲੰਘਣਾ ਸੌਖਾ ਨਹੀਂ ਝੱਟ ਮੀਆਂ।

ਕਦੀ ਭਾਰਤ ਨੂੰ ਪੈਂਦੀ ਕੁਝ ਸੱਟ ਤਕੜੀ,
ਮੋੜਵੀਂ ਮਾਰਦਾ ਅੱਗੋਂ ਇਹ ਸੱਟ ਮੀਆਂ।

ਰਹਿੰਦੀ ਕਸਰ ਜਦ ਕਦੀ ਸਰਹੱਦ ਵੰਨੀਂ,
ਨਿਕਲੀ ਜਾਂਦੇ ਬਿਆਨਾਂ ਨਾਲ ਵੱਟ ਮੀਆਂ।

ਚੱਲਦੀ ਰਹੀ ਜੇ ਏਦਾਂ ਹੀ ਰੋਜ਼ ਚਿੜ-ਚਿੜ,
ਕਿਸੇ ਦਿਨ ਚੰਦ ਨਹੀਂ ਬੈਠਿਓ ਚਾੜ੍ਹ ਮੀਆਂ।

ਇਮਰਾਨ ਆਖਦਾ ਪਾਇਆ ਅਮਰੀਕਨਾਂ ਨੇ,
ਦਿੱਸ ਰਿਹਾ ਜਿੰਨਾ ਵੀ ਏਥੇ ਵਿਗਾੜ ਮੀਆਂ।

-ਤੀਸ ਮਾਰ ਖਾਂ

16 ਸਤੰਬਰ, 2019 –

Share News / Article

Yes Punjab - TOP STORIES