ਭਾਰਤ-ਪਾਕਿ ਦੀ ਕੱਲ੍ਹ ਜਦ ਹੋਈ ਬੈਠਕ, ਤੁਰਿਆ ਲਾਂਘੇ ਦਾ ਕੰਮ ਸੀ ਹੋਰ ਸੁਣਿਆ

ਅੱਜ-ਨਾਮਾ

ਭਾਰਤ-ਪਾਕਿ ਦੀ ਕੱਲ੍ਹ ਜਦ ਹੋਈ ਬੈਠਕ,
ਤੁਰਿਆ ਲਾਂਘੇ ਦਾ ਕੰਮ ਸੀ ਹੋਰ ਸੁਣਿਆ।

ਧਿਰਾਂ ਦੋਵਾਂ ਇਹ ਕਿਹਾ ਕਿ ਸਾਂਝ ਖਾਤਰ,
ਢਿੱਲੀ ਛੱਡੀਏ ਥੋੜ੍ਹੀ ਜਿਹੀ ਡੋਰ ਸੁਣਿਆ।

ਅੱਠਾਂ ਪਹਿਰਾਂ ਦੇ ਬਾਅਦ ਹੈ ਖਬਰ ਆਈ,
ਵਾਹਵਾ ਲਾਗੇ ਸਰਹੱਦਾਂ ਦੇ ਸ਼ੋਰ ਸੁਣਿਆ।

ਨਿਕਲੀਆਂ ਪਲਟਣਾਂ, ਤੁਰੇ ਕੁਝ ਤੋਪਖਾਨੇ,
ਦਿੱਤੀ ਫੌਜ ਫਿਰ ਪਾਕਿ ਨੇ ਤੋਰ ਸੁਣਿਆ।

ਅਗਲਾ ਹਫਤਾ ਤਾਂ ਫੌਜ ਦੀ ਹੋਊ ਚਰਚਾ,
ਪਿੱਛੋਂ ਚੱਲ ਪਊ ਬੈਠਕ ਦੀ ਬਾਤ ਮਿੱਤਰ।

ਲੱਗਦਾ ਈ ਬੈਠਕਾਂ ਦੇ ਇਸੇ ਦੌਰ ਓਹਲੇ,
ਚੱਲਦੀ ਪਈ ਆ ਸ਼ਹਿ ਜਾਂ ਮਾਤ ਮਿੱਤਰ।

-ਤੀਸ ਮਾਰ ਖਾਂ

6 ਸਤੰਬਰ, 2019 –

Share News / Article

YP Headlines