ਭਾਰਤ-ਚੀਨ ਦੇ ਮੰਤਰੀ ਮਿਲੇ ਸੁਣਿਆ, ਕਹਿੰਦੇ ਬਾਤ ਕੁਝ ਅੱਗੇ ਨੂੰ ਤੁਰੀ ਬੇਲੀ

ਅੱਜ-ਨਾਮਾ

ਭਾਰਤ-ਚੀਨ ਦੇ ਮੰਤਰੀ ਮਿਲੇ ਸੁਣਿਆ,
ਕਹਿੰਦੇ ਬਾਤ ਕੁਝ ਅੱਗੇ ਨੂੰ ਤੁਰੀ ਬੇਲੀ।

ਭਾਰਤ ਕਿਹਾ ਸੀ ਚੀਨੀਆਂ ਹਾਕਮਾਂ ਨੂੰ,
ਤੁਸੀਂ ਲੁਕਵੀਂ ਚਲਾਉ ਨਾ ਛੁਰੀ ਬੇਲੀ।

ਟੱਪ ਕੇ ਲਾਈਨ ਤਨਾਅ ਨਾ ਕਰੋ ਪੈਦਾ,
ਗਵਾਂਢੀ ਹੁੰਦਿਆਂ ਬਾਤ ਹੈ ਬੁਰੀ ਬੇਲੀ।

ਦੋਵਾਂ ਮੁਲਕਾਂ ਦੀ ਜਦੋਂ ਵੀ ਸਾਂਝ ਹੋਈ,
ਇਨ੍ਹਾਂ ਕਾਰਿਆਂ ਨਾਲ ਉਹ ਖੁਰੀ ਬੇਲੀ।

ਚੀਨ ਵਾਲੇ ਵੀ ਅੜੀ`ਤੇ ਰਹੇ ਅਟਕੇ,
ਪੁੱਟਦੇ ਪਿੱਛੇ ਨੂੰ ਇੱਕ ਨਾ ਪੈਰ ਬੇਲੀ।

ਬੈਠਕ ਹੁੰਦੀ ਸੁਖਾਵੀਂ ਤਾਂ ਹਰ ਵਾਰੀ,
ਵਿੱਚੋਂ ਲੱਭਦੀ ਫੇਰ ਨਹੀਂ ਖੈਰ ਬੇਲੀ।

-ਤੀਸ ਮਾਰ ਖਾਂ
ਸਤੰਬਰ 07, 2020

Yes Punjab - Top Stories