ਭਾਜਪਾ ਦੇ ਨਹਿਲੇ ’ਤੇ ਸੁਖ਼ਬੀਰ ਦਾ ਦਹਿਲਾ, ਹਰਿਆਣਾ ’ਚ ਭਾਜਪਾ ਆਗੂ ਤੋੜ ਕੇ ਕਿਲਿਆਂਵਾਲੀ ਤੋਂ ਉਮੀਦਵਾਰ ਐਲਾਨਿਆ

ਯੈੱਸ ਪੰਜਾਬ
ਚੰਡੀਗੜ੍ਹ, 1 ਅਕਤੂਬਰ, 2019:

ਭਾਰਤੀ ਜਨਤਾ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਲਈ ਹਰਿਆਣਾ ਵਿਚ ਕੋਈ ਸੀਟ ਛੱਡਣ ਦੀ ਜਗ੍ਹਾ ਇਕੋ ਇਕ ਅਕਾਲੀ ਵਿਧਾਇਕ ਬਲਕੌਰ ਸਿੰਘ ਕਿੱਲਿਆਂਵਾਲੀ ਨੂੰ ਭਾਜਪਾ ਵਿਚ ਸ਼ਾਮਿਲ ਕਰ ਕੇ ਉਸਨੂੰ ਭਾਜਪਾ ਉਮੀਦਵਾਰ ਐਲਾਨ ਦੇਣ ਤੋਂ ਔਖ਼ੇ ਭਾਰੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਨਹਿਲੇ ’ਤੇ ਦਹਿਲਾ ਮਾਰਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ, ਜਿਨ੍ਹਾਂ ਨੇ ਬਲਕੌਰ ਸਿੰਘ ਨੂੰ ਭਾਜਪਾ ਵਿਚ ਸ਼ਾਮਿਲ ਕੀਤੇ ਜਾਣ ’ਤੇ ਸਖ਼ਤ ਨਾਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਇਹ ਐਲਾਨ ਕੀਤਾ ਸੀ ਕਿ ਅਕਾਲੀ ਦਲ ਹਰਿਆਣਾ ਵਿਚ ਆਪਣੇ ਦਮ ’ਤੇ ਚੋਣਾਂ ਲੜੇਗਾ।

ਇਸੇ ਐਲਾਨ ਨੂੰ ਪ੍ਰਵਾਨ ਚੜ੍ਹਾਉਂਦਿਆਂ ਅੱਜ ਸ:ਸੁਖ਼ਬੀਰ ਸਿੰਘ ਬਾਦਲ ਨੇ ਇਕ ਪੱਤਰਕਾਰ ਸੰਮੇਲਨ ਦੌਰਾਨਭਾਜਪਾ ਦੇ ਹਲਕਾ ਕਿੱਲਿਆਂਵਾਲੀ ਦੇ ਇੰਚਾਰਜ ਸ: ਰਜਿੰਦਰ ਸਿੰਘ ਦੇਸੂਜੋਧਾ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਕਰਦਿਆਂ ਉਨ੍ਹਾਂ ਨੂੰ ਕਿੱਲਿਆਂਵਾਲੀ ਹਲਕੇ ਲਈ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨ ਦਿੱਤਾ। ਇਸ ਪੱਤਰਕਾਰ ਸੰਮੇਲਨ ਵਿਚ ਸ: ਰਜਿੰਦਰ ਸਿੰਘ ਦੇਸੂਜੋਧਾਂ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ।

Share News / Article

Yes Punjab - TOP STORIES