ਯੈੱਸ ਪੰਜਾਬ
ਨਵੀਂ ਦਿੱਲੀ, 7 ਅਕਤੂਬਰ, 2021:
ਭਾਰਤੀ ਜਨਤਾ ਪਾਰਟੀ ਨੇ ਅੱਜ ਆਪਣੀ ਨਵੀਂ ਕੌਮੀ ਕਾਰਜਕਾਰਨੀ ਅਤੇ ਕੌਮੀ ਅਹੁਦੇਦਾਦਰਾਂ ਦਾ ਐਲਾਨ ਕੀਤਾ ਹੈ।
ਦਿਲਚਸਪ ਗੱਲ ਇਹ ਰਹੀ ਕਿ ਲਖ਼ੀਮਪੁਰੀ ਖ਼ੀਰੀ ਦੀ ਘਟਨਾ ਬਾਰੇ ਖੁਲ੍ਹ ਕੇ ਬੋਲਣ ਵਾਲੇ ਪਾਰਟੀ ਦੇ ਐਮ.ਪੀ. ਸ੍ਰੀ ਵਰੁਨ ਗਾਂਧੀ ਅਤੇ ਉਨ੍ਹਾਂ ਦੀ ਮਾਤਾ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਮੇਨਕਾ ਗਾਂਧੀ ਨੂੰ ਇਸ ਸੂਚੀ ਤੋਂ ਲਾਂਭੇ ਰੱਖ਼ਿਆ ਗਿਆ ਹੈ।
ਜਿੱਥੇ ਤਕ ਪੰਜਾਬ ਦਾ ਸੰਬੰਧ ਹੈ ਪੰਜਾਬ ਵਿੱਚੋਂ ਖ਼ੇਤੀ ਕਾਨੂੰਨਾਂ ਦਾ ਪੱਖ ਪੂਰਨ ਕਰਕੇ ਵਿਵਾਦਾਂ ਵਿੱਚ ਆਏ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੂੰ ਪਾਰਟੀ ਨੇ ਕੌਮੀ ਕਾਰਜਕਾਰਨੀ ਵਿੱਚ ਥਾਂ ਦਿੰਦਿਆਂ ਉਨ੍ਹਾਂ ਨੂੰ ‘ਸਪੈਸ਼ਲ ਇਨਵਾਈਟੀਆਂ’ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਗਰੇਵਾਲ ਕਿਸਾਨਾਂ ਅਤੇ ਵਿਰੋਧੀ ਪਾਰਟੀਆਂ ਪ੍ਰਤੀ ਆਪਣੀ ਸ਼ਬਦਾਵਲੀ ਲਈ ਲਗਾਤਾਰ ਅਲੋਚਨਾ ਦਾ ਸ਼ਿਕਾਰ ਹੁੰਦੇ ਰਹੇ ਹਨ।
ਇਸ ਤੋਂ ਇਲਾਵਾ ਕੌਮੀ ਕਾਰਜਕਾਰਨੀ ਵਿੱਚ ਕੇਂਦਰੀ ਮੰਤਰੀ ਸ: ਹਰਦੀਪ ਸਿੰਘ ਪੁਰੀ ਅਤੇ ਸ੍ਰੀ ਸੋਮ ਪ੍ਰਕਾਸ਼ ਤੋਂ ਇਲਾਵਾ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਦਿਨੇਸ਼ ਚੰਦਰ ਨੂੰ ਸ਼ਾਮਲ ਕੀਤਾ ਗਿਆ ਹੈ।
ਭਾਜਪਾ ਦੇ ਪਹਿਲਾਂ ਤੋਂ ਹੀ ਕੌਮੀ ਜਨਰਲ ਸਕੱਤਰ ਚੱਲੇ ਆ ਰਹੇ ਸ੍ਰੀ ਤਰੁਣ ਚੁੱਘ ਦੀ ਸਥਿਤੀ ਬਹਾਲ ਰੱਖੀ ਗਈ ਹੈ।
ਮੁਕੰਮਲ ਸੂਚੀ ਵੇਖ਼ਣ ਲਈ ਇੱਥੇ ਕਲਿੱਕ ਕਰੋ
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ