ਭਾਜਪਾ ਆਗੂਆਂ ਦਾ ਪੰਜਾਬ, ਹਰਿਆਣਾ ਅਤੇ ਰਾਜਸਥਾਨ ’ਚ ਵਿਰੋਧ ਜਾਰੀ; ਬਰਨਾਲਾ ’ਚ ਭਾਜਪਾ ਆਗੂ ਖਿਲਾਫ਼ ਧਰਨਾ

ਯੈੱਸ ਪੰਜਾਬ
ਨਵੀਂ ਦਿੱਲੀ, 11 ਜੁਲਾਈ, 2021:
ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਕਿਸਾਨਾਂ ਵੱਲੋਂ ਭਾਜਪਾ ਅਤੇ ਉਸਦੀਆਂ ਭਾਈਵਾਲ ਪਾਰਟੀਆਂ ਦੇ ਆਗੂਆਂ ਦਾ ਵਿਰੋਧ ਜਾਰੀ ਹੈ। ਅੱਜ ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ ਵੱਖ-ਵੱਖ ਥਾਵਾਂ ‘ਤੇ ਕਾਲੀਆਂ-ਝੰਡੀਆਂ ਨਾਲ ਭਾਜਪਾ ਆਗੂਆਂ ਖ਼ਿਲਾਫ਼ ਵਿਰੋਧ-ਪ੍ਰਦਰਸ਼ਨ ਹੋਏ।

ਧਨੌਲਾ-ਬਰਨਾਲਾ(ਪੰਜਾਬ) ‘ਚ ਕਿਸਾਨਾਂ ਨੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਖ਼ਿਲਾਫ਼ ਰੋਸ-ਪ੍ਰਦਰਸ਼ਨ ਕਰਦਿਆਂ ਪ੍ਰੈੱਸ ਕਾਨਫਰੰਸ ਵੀ ਕੀਤੀ, ਜ਼ਿਕਰਯੋਗ ਹੈ ਕਿ ਕਿ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੀ ਕਿਸਾਨਾਂ ਪ੍ਰਤੀ ਮੰਦੀ ਸ਼ਬਦਾਵਲੀ ਕਾਰਨ ਉਹ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਲਗਾਤਾਰ ਸਾਹਮਣਾ ਕਰ ਰਹੇ ਹਨ।

ਹਰਿਆਣਾ ਦੇ ਫਤਿਆਬਾਦ ‘ਚ ਭਾਜਪਾ ਐਮਪੀ ਸੁਨੀਤਾ ਦੁੱਗਲ ਦਾ ਜ਼ਬਰਦਸਤ ਵਿਰੋਧ ਹੋਇਆ। ਕਿਸਾਨਾਂ ਦੇ ਸ਼ਾਂਤਮਈ ਅਤੇ ਵਿਸ਼ਾਲ ਇਕੱਠ ਨੇ ਭਾਜਪਾ ਆਗੂ ਖ਼ਿਲਾਫ਼ ਜ਼ੋਰਦਾਰ ਰੋਸ-ਪ੍ਰਦਰਸ਼ਨ ਕੀਤਾ।

ਰਾਜਸਥਾਨ ਦੇ ਗੰਗਾਨਗਰ ‘ਚ ਵੀ ਭਾਜਪਾ ਆਗੂਆਂ ਦੀ ਇੱਕ ਮੀਟਿੰਗ ਦੌਰਾਨ ਕਿਸਾਨਾਂ ਵੱਲੋਂ ਕਾਲ਼ੇ-ਝੰਡਿਆਂ ਨਾਲ ਸ਼ਾਂਤਮਈ ਰੋਸ-ਪ੍ਰਦਰਸ਼ਨ ਕੀਤਾ ਗਿਆ।
ਭਾਜਪਾ ਐਮਐਲਏ ਪਿਆਰੇ ਲਾਲ, ਰਾਮਪ੍ਰਤਾਪ ਅਤੇ ਵਨੀਤਾ ਅਹੂਜਾ ਖ਼ਿਲਾਫ਼ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ।

ਪ੍ਰੋਗਰੈਸਿਵ ਫਾਰਮਰਜ਼ ਫਰੰਟ ਦੀ ਟੀਮ ਨੇ ਕਾਰਗਿਲ ਅਤੇ ਲੱਦਾਖ ‘ਚ ਕਿਸਾਨੀ-ਝੰਡਾ ਲਹਿਰਾਇਆ ਹੈ। ਵੱਖੋ-ਵੱਖਰੇ ਵਿਲੱਖਣ ਤਰੀਕਿਆਂ ਨਾਲ ਕਿਸਾਨ-ਅੰਦੋਲਨ ਦੇ ਸਮਰਥਕ ਆਵਾਜ਼ ਉਠਾ ਰਹੇ ਹਨ।

ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਸਿੰਘੂ ਬਾਰਡਰ ’ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਬੀਤੀ ਰਾਤ ਟੈਂਟਾਂ ਵਿੱਚ ਲੱਗੀ ਅੱਗ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਗ ਕਾਰਨ ਕਈ ਟੈਂਟ ਖ਼ਾਕ ਹੋ ਗਏ ਤੇ ਉਨ੍ਹਾਂ ਵਿੱਚ ਰੱਖਿਆ ਸਾਮਾਨ ਵੀ ਸੜ ਗਿਆ।ਪ੍ਰਾਪਤ ਜਾਣਕਾਰੀ ਮੁਤਾਬਕ ਅੱਗ ਕਾਰਨ ਗੱਦੇ, ਰਸੋਈ ਦਾ ਸਾਮਾਨ, ਪਾਣੀ ਦੀਆਂ ਬੋਤਲਾਂ ਤੇ ਪੱਖੇ-ਕੂਲਰ ਸੜ ਗਏ। ਅੱਗ ਦੇ ਕਾਰਨ ਦਾ ਪਤਾ ਨਹੀਂ ਲੱਗਿਆ।

ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਸਿੰਘੂ ਬਾਰਡਰ ’ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਬੀਤੀ ਰਾਤ ਟੈਂਟਾਂ ਵਿੱਚ ਲੱਗੀ ਅੱਗ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਗ ਕਾਰਨ ਕਈ ਟੈਂਟ ਖ਼ਾਕ ਹੋ ਗਏ ਤੇ ਉਨ੍ਹਾਂ ਵਿੱਚ ਰੱਖਿਆ ਸਾਮਾਨ ਵੀ ਸੜ ਗਿਆ।ਪ੍ਰਾਪਤ ਜਾਣਕਾਰੀ ਮੁਤਾਬਕ ਅੱਗ ਕਾਰਨ ਗੱਦੇ, ਰਸੋਈ ਦਾ ਸਾਮਾਨ, ਪਾਣੀ ਦੀਆਂ ਬੋਤਲਾਂ ਤੇ ਪੱਖੇ-ਕੂਲਰ ਸੜ ਗਏ। ਅੱਗ ਦੇ ਕਾਰਨ ਦਾ ਪਤਾ ਨਹੀਂ ਲੱਗਿਆ।

ਸੋਨੀਪਤ-ਹਰਿਆਣਾ ਤੋਂ ਕਿਸਾਨਾਂ ਦਾ ਵੱਡਾ ਕਾਫ਼ਲਾ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਗਾਜ਼ੀਪੁਰ ਬਾਰਡਰ ਪਹੁੰਚਿਆ।

ਹਜ਼ਾਰਾਂ ਕਿਸਾਨਾਂ ਦਾ ਇਹ ਕਾਫ਼ਲਾ ਗਾਜ਼ੀਪੁਰ ਮੋਰਚੇ ‘ਤੇ ਡਟੇ ਕਿਸਾਨਾਂ ਨਾਲ ਇੱਕਜੁੱਟਤਾ ਪ੍ਰਗਟਾਉਣ ਪਹੁੰਚਿਆ ਸੀ। ਕਿਉਂਕਿ ਕੁੱਝ ਦਿਨ ਪਹਿਲਾਂ ਭਾਜਪਾ ਦਾ ਗੁੰਡਾ ਅਨਸਰਾਂ ਵੱਲੋਂ ਗਾਜੀਪੁਰ ਬਾਰਡਰ ‘ਤੇ ਜੋ ਟਕਰਾਅ ਕੀਤਾ ਗਿਆ। ਉਸਦੇ ਜਵਾਬ ‘ਚ ਕਿਸਾਨ ਦੱਸਣਾ ਚਾਹੁੰਦੇ ਹਨ ਕਿ ਭਾਜਪਾ ਕਿਸੇ ਵੀ ਸਾਜ਼ਿਸ਼ ਰਾਹੀਂ ਅੰਦੋਲਨ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਨਾ ਕਰੇ, ਦੇਸ਼ ਭਰ ਦੇ ਕਿਸਾਨ ਇੱਕਜੁੱਟ ਹਨ ਅਤੇ ਸਖ਼ਤ ਜਵਾਬ ਦੇਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ