ਭਾਗਵਤ ਆਖਦਾ ਨਰਮ ਦਿਲ ਹੈਨ ਹਿੰਦੂ, ਨਰਮੀ ਅੰਦਰ ਦੀ ਸਕਣ ਨਾ ਛੋੜ ਭਾਈ

ਅੱਜ-ਨਾਮਾ

ਭਾਗਵਤ ਆਖਦਾ ਨਰਮ ਦਿਲ ਹੈਨ ਹਿੰਦੂ,
ਨਰਮੀ ਅੰਦਰ ਦੀ ਸਕਣ ਨਾ ਛੋੜ ਭਾਈ।

ਚੇਲਾ ਭਾਗਵਤ ਦਾ ਜਦੋਂ ਕੋਈ ਬੋਲਦਾ ਈ,
ਛੱਡਦਾ ਈ ਨਰਮੀ ਦਾ ਕੱਢ ਨਿਚੋੜ ਭਾਈ।

ਕਹਿੰਦਾ ਇੱਕ ਵਿਧਾਇਕ ਹੈ ਭਾਜਪਾ ਦਾ,
ਮੁਸਲਿਮ ਵੋਟਾਂ ਦੀ ਸਾਨੂੰ ਨਾ ਲੋੜ ਭਾਈ।

ਪਿੱਛੋਂ ਖੱਟਰ ਹਰਿਆਣਵੀ ਸੁਣ ਲਿਆ ਈ,
ਜਿਹੜਾ ਨਰਮੀ ਵੀ ਲਾ ਗਿਆ ਤੋੜ ਭਾਈ।

ਮਰੀ ਚੂਹੀ ਦਾ ਕਿਤੇ ਕੋਈ ਜ਼ਿਕਰ ਕਰ ਕੇ,
ਕੀਹਨੂੰ ਕਿਹਾ ਕੀ ਸੀ, ਸਭ ਨੂੰ ਪਤਾ ਭਾਈ।

ਜਿਹੜਾ ਗੱਲ ਉਹ ਕਹਿ ਗਿਆ ਓੜਕਾਂ ਦੀ,
ਨਰਮੀ ਵਾਲੀ ਤਾਂ ਕਸਰ ਨਹੀਂ ਰਤਾ ਭਾਈ।

-ਤੀਸ ਮਾਰ ਖਾਂ
ਅਕਤੂਬਰ 15, 2019

Share News / Article

YP Headlines

Loading...