ਯੈੱਸ ਪੰਜਾਬ
ਚੰਡੀਗੜ੍ਹ, 11 ਮਈ, 2022:
‘ਆਮ ਆਦਮੀ ਪਾਰਟੀ’ ਦੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲਾਂ ਹੀ ਅਨੇਕਾਂ ਰਾਜਸੀ, ਧਾਰਮਿਕ ਆਗੂਆਂ ਅਤੇ ਸਵੈ ਸੇਵੀਆਂ ਦੀ ਸੁਰੱਖ਼ਿਆ ਵਾਪਿਸ ਲੈਣ ਜਾਂ ਘਟਾਉਣ ਦੇ ਫ਼ੈਸਲੇ ਤੋਂ ਬਾਅਦ ਹੁਣ ਪੰਜਾਬ ਦੇ ਅਹਿਮ ਆਗੂਆਂ ਵੱਲ ਰੁਖ਼ ਕੀਤਾ ਹੈ।
‘ਜ਼ੈੱਡ’ ਅਤੇ ‘ਵਾਈ’ ਸ਼੍ਰੇਣੀ ਸੁਰੱਖ਼ਿਆ ਪ੍ਰਾਪਤ 8 ਅਹਿਮ ਆਗੂਆਂ ਦੀ ਸੁਰੱਖ਼ਿਆ ਨੂੂੰ ਛਾਨਣਾ ਲਾਉਂਦਿਆਂ ਉਨ੍ਹਾਂ ਤੋਂ 127 ਪੁਲਿਸ ਕਰਮੀ ਅਤੇ 9 ਵਾਹਨ ਵਾਪਸ ਬੁਲਾਏ ਗਏ ਹਨ।
ਇਹ ਫ਼ੈਸਲਾ ਸੰਬੰਧਤ ਆਗੂਆਂ ਨੂੰ ਸੰਭਾਵਿਤ ਖ਼ਤਰੇ ਦਾ ਪੁਨਰ ਮੁਲਾਂਕਣ ਕਰਨ ਉਪਰੰਤ ਲਿਆ ਗਿਆ ਹੈ।
ਇਨ੍ਹਾਂ ਆਗੂਆਂ ਵਿੱਚ ਸਾਬਕਾ ਮੁੱਖ ਮੰਤਰੀ ਸ੍ਰੀਮਤੀ ਰਜਿੰਦਰ ਕੌਰ ਭੱਠਲ, ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸ੍ਰੀ ਉ.ਪੀ. ਸੋਨੀ, ਸਾਬਕਾ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ, ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖ਼ੜ ਅਤੇ ਤਿੰਨ ਸਾਬਕਾ ਵਿਧਾਇਕ ਸ:ਪਰਮਿੰਦਰ ਸਿੰਘ ਪਿੰਕੀ, ਸ: ਕੇਵਲ ਸਿੰਘ ਢਿੱਲੋਂ ਅਤੇ ਸ: ਨਵਤੇਜ ਸਿੰਘ ਚੀਮਾ ਸ਼ਾਮਲ ਹਨ।
ਸ੍ਰੀ ਸੋਨੀ ਨੂੰ ਮਿਲੇ 37 ਵਿੱਚੋਂ 19, ਸ੍ਰੀਮਤੀ ਭੱਠਲ ਨੂੰ ਮਿਲੇ 36 ਵਿੱਚੋਂ 28, ਸ:ਪਰਮਿੰਦਰ ਸਿੰਘ ਪਿੰਕੀ ਨੂੰ ਮਿਲੇ 28 ਵਿੱਚੋਂ 26, ਸ੍ਰੀ ਸਿੰਗਲਾ ਨੂੰ ਮਿਲੇ 22 ਵਿੱਚੋਂ 18, ਸ੍ਰੀ ਜਾਖ਼ੜ ਨੂੰ ਮਿਲੇ 14 ਵਿੱਚੋਂ 12, ਸ: ਨਵਤੇਜ ਚੀਮਾ ਨੂੰ ਮਿਲੇ 13 ਵਿੱਚੋਂ 11 ਅਤੇ ਸ: ਕੇਵਲ ਸਿੰਘ ਢਿੱਲੋਂ ਦੇ 11 ਦੇ 11 ਸੁਰੱਖ਼ਿਆ ਕਰਮੀ ਵਾਪਸ ਸੱਦ ਲਏ ਗਏ ਹਨ। ਸ੍ਰੀਮਤੀ ਭੱਠਲ ਨੂੰ ਮਿਲੇ ਤਿੰਨੇ ਵਾਹਨ ਵੀ ਵਾਪਸ ਬੁਲਾਏ ਗਏ ਹਨ।
ਸੂਚੀ ਹੇਠ ਅਨੁਸਾਰ ਹੈ:
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ