- Advertisement -
ਜਲੰਧਰ, 14 ਫਰਵਰੀ, 2020 –
ਖੇਤਰੀ ਟਰਾਂਸਪੋਰਟ ਅਥਾਰਟੀ ਡਾ.ਨਯਨ ਨੇ ਕਿਹਾ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਸੜਕ ’ਤੇ ਚਲੱਣ ਵਾਲੀਆਂ ਬੱਸਾਂ ’ਤੇ ਪਰਮਿਟ ਜਰੂਰੀ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ। ਡਾ.ਨਯਨ ਨੇ ਦੱਸਿਆ ਕਿ ਪੰਜਾਬ ਟਰਾਂਸਪੋਰਟ ਸਕੀਮ-2018 ਦੀ ਧਾਰਾ 7 ਤਹਿਤ ਬੱਸਾਂ ਨੂੰ ਜਾਰੀ ਕੀਤੇ ਗਏ ਰੂਟਾਂ ਉਸ ’ਤੇ ਚੱਲ ਵਾਲੀਆਂ ਬੱਸਾਂ ਦੇ ਰਜਿਸਟਰੇਸ਼ਨ ਨੰਬਰ ਪ੍ਰਦਰਸ਼ਿਤ ਹੋਣੇ ਚਾਹੀਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਧਾਰਾ 10 ਦੇ ਤਹਿਤ ਸਾਰੀਆਂ ਬੱਸਾਂ ਵਿੱਚ ਸੀ.ਸੀ.ਟੀ.ਵੀ.ਕੈਮਰੇ, ਜੀ.ਪੀ.ਐਸ.ਅਤੇ ਰੇਡੀਓ ਫ੍ਰੀਕਿਉਐਂਸੀ ਅਡੈਂਟੀਫਿਕੇਸ਼ਨ ਟੈਗ, ਹੰਗਾਮੀ ਬਟਨ ਅਤੇ ਸਟੈਂਡਰਡ ਪ੍ਰੋਟੋਕੋਲ ਏ.ਐਸ. 140 ਤਹਿਤ ਵਾਹਨ ਟਰੈਕਿੰਗ ਸਿਸਟਮ ਲੱਗਿਆ ਹੋਣਾ ਚਾਹੀਦਾ ਹੈ।
ਖੇਤਰੀ ਟਰਾਂਸਪੋਰਟ ਅਥਾਰਟੀ ਡਾ.ਨਯਨ ਨੇ ਕਿਹਾ ਕਿ ਸਾਰੇ ਪ੍ਰਾਈਵੇਟ ਬੱਸ ਓਪਰੇਟਰਾਂ ਨੂੰ ਟਾਈਮ ਟੇਬਲ, ਪਰਮਿਟ ਨੰਬਰ ਅਤੇ ਬੱਸ ਨੰਬਰ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।
- Advertisement -