ਬੱਬੀ ਬਾਦਲ ਨੇ ਵਿਦਿਆਰਥੀ ਮਾਮਲਿਆਂ ’ਤੇ ਕਾਂਗਰਸ ਸਰਕਾਰ ਨੂੰ ਘੇਰਿਆ

ਮੋਹਾਲੀ, 17 ਸਤੰਬਰ, 2019 –
ਯੂਥ ਅਕਾਲੀ ਦਲ ਟਕਸਾਲੀ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਮੋਹਾਲੀ ਦੇ ਫੇਸੑ 6 ਵਿੱਚ ਵਿਦਿਆਰਥੀ ਵਰਗ ਨੂੰ ਆ ਰਹੀਆ ਵੱਖੑਵੱਖ ਸਮੱਸਿਆਵਾ ਨੂੰ ਸੁਣਿਆਂ ਇਸ ਮੌਕੇ ਵਿਦਿਆਰਥੀਆਂ ਵਿੱਚੋਂ ਬਿਕਰਮ ਸਿੰਘ, ਜਗਦੀਪ ਸਿੰਘ ਨੇ ਬੱਬੀ ਬਾਦਲ ਨੂੰ ਦੱਸਿਆ ਕਿ ਉਹਨਾਂ ਨੂੰ ਨਿੱਤ ਸਰਕਾਰੀ ਬੱਸਾਂ ਵਿੱਚ ਯਾਤਰਾ ਕਰਨ ਤੋਂ ਰੋਕਿਆ ਜਾਂਦਾ ਹੈ ਅਤੇ ਬੱਸ ਦਾ ਡਰਾਇਵਰ ਅਤੇ ਕੰਡਕਟਰ ਆਪਣੀਆਂ ਮਨ ਮਰਜੀਆਂ ਕਰਦੇ ਹੋਏ ਪਾਸ ਹੋਲਡਰ ਵਿਦਿਆਰਥੀਆਂ ਨੂੰ ਬੱਸ ਵਿੱਚ ਚੜਨ ਨਹੀਂ ਦਿੱਤਾ ਜਾਂਦਾ।

ਜਿਸ ਵਿੱਚ ਸਭ ਤੋਂ ਵੱਧ ਦਿਕਤ ਲੜਕੀਆਂ ਨੂੰ ਆਉਂਦੀ ਹੈ। ਅਤੇ ਉਹਨਾਂ ਹੋਰ ਕਈ ਸਮੱਸਿਆਵਾ ਤੋਂ ਵੀ ਬੱਬੀ ਬਾਦਲ ਨੂੰ ਜਾਣੂ ਕਰਵਾਇਆ। ਇਸ ਮੌਕੇ ਬੱਬੀ ਬਾਦਲ ਨੇ ਕਿਹਾ ਕਿ ਨੌਜਵਾਨ ਵਰਗ ਪੰਜਾਬ ਦੇ ਭਵਿੱਖ ਦੀ ਆਸ ਦੀ ਕਿਰਨ ਹੈ ਅਤੇ ਨੌਜਵਾਨ ਵਰਗ ਹੀ ਸਮਾਜ ਵਿੱਚ ਵੱਧ ਰਹੀਆਂ ਕੁਰੀਤਿਆ ਤੋਂ ਛੁੱਟਕਾਰਾ ਦਿਵਾ ਸਕਦਾ ਹੈ।

ਉਹਨਾਂ ਕਿਹਾ ਕਿ ਦੁਨੀਆ ਦੇ ਇਤਿਹਾਸ ਵਿੱਚ ਬਦਲਾਵ ਹਮੇ ਨੌਜਵਾਨਾਂ ਦੇ ਯਤਨਾਂ ਸਦਕਾ ਹੀ ਆਉਂਦਾ ਹੈ ਅਤੇ ਅੱਜ ਸਮਾਜ ਦੀ ਲੋੜ ਹੈ ਕਿ ਪੰਜਾਬ ਦਾ ਨੌਜਵਾਨ ਵਰਗ ਅਪਣਾ ਰੋਲ ਪਛਾਣਦੇ ਹੋਏ ਹਰ ਖੇਤਰ ਵਿੱਚ ਵਿਆਪਕ ਬਦਲਾਅ ਲਿਆਉਣ ਦੀਆਂ ਕੋf੪ਸਾਂ ਕਰਕੇ। ਜਿਸ ਲਈ ਸਾਨੂੰ ਸਭ ਨੂੰ ਇਨ੍ਹਾਂ ਨੌਜਵਾਨਾਂ ਦੇ ਵਿਦਿਆਰਥੀ ਜੀਵਨ ਵਿੱਚ ਆ ਰਹੀਆਂ ਸਮੱਸਿਆਵਾ ਨੂੰ ਦੂਰ ਕਰਨਾ ਪਵੇਗਾ।

ਬੱਬੀ ਬਾਦਲ ਨੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਨੂੰ ਨਿਸਾਨੇ ਤੇ ਲੈਦਿਆਂ ਕਿਹਾ ਕਿ ਸਰਕਾਰ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾ ਨੂੰ ਦੂਰ ਕਰਨ ਲਈ ਬਿਲਕੁੱਲ ਵੀ ਸੰਜੀਦਗੀ ਨਹੀਂ ਦਿਖਾ ਰਹੀ। ਜਿਸ ਕਾਰਨ ਇਹਨਾਂ ਵਿਦਿਆਰਥੀਆਂ ਦੀ ਪੜ੍ਹਾਈ ਤੇ ਬੁਰਾ ਅਸਰ ਪੈ ਰਿਹਾ ਹੈ।

ਅਤੇ ਇਹਨਾਂ ਵਿਦਿਆਰਥੀਆਂ ਦੀ ਨਿੱਜੀ ਸੰਸਥਾਵਾਂ ਵਿੱਚ ਲੁੱਟੑਖਸੁੱਟ ਹੋ ਰਹੀ ਹੈ। ਬੱਬੀ ਬਾਦਲ ਨੇ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾ ਨੂੰ ਹੱਲ ਕਰਨ ਲਈ ਮੁੱਖ ਮੰਤਰੀ ਤੱਕ ਪਹੁੰਚ ਕਰਨਗੇ ਤਾਂ ਜੋ ਇਹਨਾਂ ਦੀ ਪੜ੍ਹਾਈ ਵਿੱਚ ਕੋਈ ਅੜਚਨ ਨਾ ਆਵੇ।

ਇਸ ਮੌਕੇ ਜਗਦੀਪ ਸਿੰਘ, ਬਿਕਰਮ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆ, ਮਨਵੀਰ ਸਿੰਘ, ਗੁਰਜਿੰਦਰ ਸਿੰਘ, ਨਰਿੰਦਰ ਸਿੰਘ, ਜਸਵਿੰਦਰ ਸਿੰਘ, ਸਮਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ, ਰਣਧੀਰ ਸਿੰਘ, ਦਵਿੰਦਰ ਸਿੰਘ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਵਿੰਦਰ ਕੌਰ, ਸਿਮਰਨਜੀਤ ਕੌਰ, ਹਰਪ੍ਰੀਤ ਕੌਰ ਆਦਿ ਹਾਜਰ ਸਨ।

Share News / Article

Yes Punjab - TOP STORIES