ਬੱਬੀ ਬਾਦਲ ਨੇ ‘ਉੱਦਮ’ ਐਨ.ਜੀ.ਓ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਕੀਤੀ ਸ਼ਲਾਘਾ

ਯੈੱਸ ਪੰਜਾਬ
ਮੋਹਾਲੀ, 9 ਮਈ, 2022 –
ਲੋੜਵੰਦਾਂ ਲੋਕਾਂ ਦੀ ਮਦਦ ਕਰਨਾਂ ਪ੍ਰਮਾਤਮਾ ਦੀ ਉੱਸਤਤਿ ਕਰਨ ਦੇ ਬਰਾਬਰ ਹੈ ਜਿੱਥੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਉੱਥੇ ਹੀ ਜ਼ਰੂਰਤ ਮੰਦ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਸਮਾਜ ਸੇਵੀ ਸੰਸਥਾ ਉੱਦਮ ਵੱਲੋਂ ਡਾ.ਸੰਜੀਵ ਦੀ ਅਗਵਾਈ ਵਿੱਚ ਕਰਵਾਏ ਗਏ ਸਲਾਨਾ ਸੈਮੀਨਾਰ ਮੌਕੇ ਬੋਲਦਿਆਂ ਆਖੇਂ।

ਉਨਾਂ ਕਿਹਾ ਕਿ ਹਰ ਇੱਕ ਇਨਸਾਨ ਨੂੰ ਅਪਣੇ ਜ਼ਿੰਦਗੀ ਦੇ ਰੁਝੇਵਿਆਂ ਦੇ ਨਾਲ ਨਾਲ ਸਮਾਜ ਸੇਵਾ ਵਿੱਚ ਵੀ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਬੱਬੀ ਬਾਦਲ ਨੇ ਉੱਦਮ ਸੰਸਥਾ ਵੱਲੋਂ ਇਲਾਕੇ ਵਿੱਚ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਸਮਰੱਥਾ ਅਨੁਸਾਰ ਦਸਵੰਧ ਕੱਢ ਕੇ ਸਮਾਜ ਸੇਵੀ ਕਾਰਜਾਂ ਚ ਆਪਣਾ ਵੱਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਮੌਕੇ ਉੱਦਮ ਸੰਸਥਾ ਵੱਲੋਂ ਟ੍ਰਾਈਸਿਟੀ ਲਈ ਦੋ ਐਂਬੂਲੈਂਸ ਵੀ ਦਿੱਤੀਆਂ ਗਈਆਂ ।

ਇਸ ਮੌਕੇ ਉਨ੍ਹਾਂ ਨਾਲ ਮਨਜੀਤ ਸਿੰਘ ਲੰਡਨ, ਰਾਮਾਂ ਮਠਾੜੂ,ਸਰਦ, ਇਕਬਾਲ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਜਵਾਲਾ ਸਿੰਘ, ਹਰਜੀਤ ਸਿੰਘ, ਗੱਜਣ ਸਿੰਘ, ਕਰਤਾਰ ਸਿੰਘ, ਕੁਲਦੀਪ ਸਿੰਘ, ਰਵਿੰਦਰ ਸਿੰਘ, ਨਰਿੰਦਰ ਸਿੰਘ, ਨਵਪ੍ਰੀਤ ਕੌਰ, ਪਰਵਾਜ਼, ਸੋਨੀਆਂ, ਕੁਲਵਿੰਦਰ ਕੌਰ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ ‌।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ