ਬੱਚੀ ਨਾਲ ਛੇੜ ਛਾੜ ਦੇ ਦੋਸ਼ ਹੇਠ ਹੌਲਦਾਰ ਗਿਰਫ਼ਤਾਰ

ਯੈੱਸ ਪੰਜਾਬ
ਜਲੰਧਰ, 29 ਸਤੰਬਰ, 2019:

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੱਜ ਪੀ.ਏ.ਪੀ. ਵਿਚ ਤਾਇਨਾਤ ਇਕ ਹੌਲਦਾਰ ਨੂੰ ਛੋਟੀ ਬੱਚੀ ਨਾਲ ਛੇੜ ਛਾੜ ਕਰਨ ਦੇ ਦੋਸ਼ ਹੇਠ ਗਿਰਫ਼ਤਾਰ ਕੀਤਾ ਹੈ।

ਪੁਲਿਸ ਅਨੁਸਾਰ ਪੀ.ਏ.ਪੀ. ਦੀ 75ਵੀਂ ਬਟਾਲੀਅਨ ਵਿਚ ਤਾਇਨਾਤ ਇਸ ਹੌਲਦਾਰ, ਜਿਸ ਦਾ ਘਰ ਇਕ ਸਕੂਲ ਦੇ ਨੇੜੇ ਹੈ, ਨੇ ਇਕ 6 ਸਾਲਾਂ ਦੀ ਬੱਚੀ ਨਾਲ ਗ਼ਲਤ ਹਰਕਤਾਂ ਕੀਤੀਆਂ ਜਿਸ ’ਤੇ ਬੱਚੀ ਨੇ ਆਪਣੇ ਘਰ ਜਾ ਕੇ ਦੱਸਿਆ।

ਪਰਿਵਾਰ ਵੱਲੋਂ ਜਲੰਧਰ ਛਾਉਣੀ ਪੁਲਿਸ ਥਾਣੇ ਵਿਚ ਸ਼ਿਕਾਇਤ ਦਿੱਤੀ ਗਈ ਜਿਸ ’ਤੇ ਕਾਰਵਾਈ ਕਰਦਿਆਂ ‘ਪਾਸਕੋ’ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਥਾਣਾ ਜਲੰਧਰ ਛਾਉਣੀ ਦੇ ਐਸ.ਐਚ.ਉ. ਕੁਲਬੀਰ ਠਾਕੁਰ ਸੰਧੂ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।

Share News / Article

YP Headlines