ਬੱਚਿਆਂ ਨੂੰ ਕਾਨੂੰਨੀ ਜਾਗਰੂਕਤਾ ਪ੍ਰਦਾਨ ਕਰਨ ਵਿੱਚ ਲੀਗਲ ਲਿਟਰੇਸੀ ਕਲੱਬਾਂ ਦਾ ਅਹਿਮ ਰੋਲ: ਅਜੀਤ ਪਾਲ ਸਿੰਘ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਕਪੂਰਥਲਾ, 17 ਜਨਵਰੀ, 2020 –

ਮਾਣਯੋਗ ਸ਼੍ਰੀ ਕਿਸ਼ੋਰ ਕੁਮਾਰ, ਜਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਚਲ ਰਹੇ ਲੀਗਲ ਲਿਟਰੇਸੀ ਕਲੱਬਾਂ ਦੇ ਇੰਚਾਰਜ ਸਾਹਿਬਾਨ ਨਾਲ ਸ਼੍ਰੀ ਅਜੀਤ ਪਾਲ ਸਿੰਘ ਚੀਫ ਜੂਡੀਸ਼ੀਅਲ ਮੈਜਿਸਟਰੇਟ—ਕਮ—ਸਕੱਤਰ, ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵਲੋਂ ਮੀਟਿੰਗ ਕੀਤੀ ਗਈ।

ਮੀਟਿੰਗ ਦੋਰਾਨ ਜੱਜ ਸਾਹਿਬ ਵਲੋਂ ਹਾਜ਼ਰ ਕਲੱਬ ਇੰਚਾਰਜ ਸਾਹਿਬਾਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਆਮ ਜਨਤਾ ਨੂੰ ਕਾਨੂੰਨ ਪੱਖੋਂ ਸ਼ਾਖਰ ਕਰਨ ਅਤੇ ਵਿਦਿਆਰਥੀ ਵਰਗ ਨੂੰ ਮੋਲਿਕ ਅਧਿਕਾਰਾਂ ਅਤੇ ਕਰਤੱਵਾਂ ਤੋਂ ਜਾਣੂ ਕਰਵਾਉਣ ਲਈ ਸਕੂਲਾਂ,ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਕਾਨੂੰਨੀ ਸਾਖ਼ਰਤਾ ਕਲੱਬ ਸਥਾਪਿਤ ਕੀਤੇ ਗਏ ਹਨ।

ਸ੍ਰੀ ਅਜੀਤ ਪਾਲ ਸਿੰਘ ਜੱਜ ਸਾਹਿਬ ਵੱਲੋਂ ਮੀਟਿੰਗ ਦੋਰਾਨ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਚੱਲ ਰਹੇ ਲੀਗਲ ਲਿਟਰੇਸੀ ਕਲੱਬਾਂ ਵੱਲੋਂ ਸਮੇਂ ਸਮੇਂ ਤੇ ਵੱਖ—ਵੱਖ ਕਾਨੂੰਨੀ ਵਿਸ਼ਿਆਂ ਜਿਵੇਂ ਅੋਰਤਾਂ ਦੇ ਅਧਿਕਾਰ, ਰਿਸ਼ਵਤ ਖੋਰੀ, ਮੋਲਿਕ ਅਧਿਕਾਰ/ਫਰਜ, ਮਨੁੱਖੀ ਅਧਿਕਾਰ, ਉਪਭੋਗਤਾ ਅਧਿਕਾਰ, ਦਾਜ ਦੀ ਸਮੱਸਿਆ, ਸੂਚਨਾ ਦਾ ਅਧਿਕਾਰ, ਨਸ਼ਾ ਖੋਰੀ, ਬਜੁਰਗਾਂ ਦੇ ਅਧਿਕਾਰ, ਬੱਚਿਆਂ ਨੂੰ ਲਾਜ਼ਮੀ ਤੇ ਮੁਫਤ ਸਿੱਖਿਆ ਦਾ ਅਧਿਕਾਰ, ਲੋਕ ਅਦਾਲਤਾਂ/ਵਿਚੋਲਗੀ ਪ੍ਰਣਾਲੀ, ਹੋਰ ਸਮਾਜਿਕ ਸਮੱਸਿਆਵਾਂ, ਕਾਨੂੰਨੀ ਸਹਾਇਤਾ, ਘਰੇਲੂ ਹਿੰਸਾ ਅਤੇ ਅੋਰਤਾਂ ਦੇ ਖਿਲਾਫ ਅਤਿੱਆਚਾਰ, ਕੰਮਕਾਰ ਦੀਆਂ ਥਾਵਾਂ ਤੇ ਅੋਰਤਾਂ ਨਾਲ ਧੱਕੇ ਸ਼ਾਹੀ, ਵਿਆਹ ਤੇ ਤਲਾਕ ਦੇ ਕਾਨੂੰਨ ਸੰਬੰਧੀ ਵਿਸ਼ਿਆਂ ਤੇ ਲੇਖ ਲਿਖਣਾ, ਪੋਸਟਰ ਬਣਾਉਣਾ, ਭਾਸ਼ਨ ਮੁਕਾਬਲੇ, ਜਾਗਰੁਕਤਾ ਕੈਂਪਾ ਅਤੇ ਸੈਮੀਨਾਰਾਂ ਦਾ ਆਯੋਜਨ ਕਰਨਾ, ਨੁਕੜ ਨਾਟਕਾਂ ਰਾਹੀਂ ਲੋਕਾਂ ਵਿੱਚ ਜਾਗਰੁਕਤਾ ਪੈਦਾ ਕਰਨਾ ਹੈ।

ਉਹਨਾ ਹਾਜ਼ਰ ਮੈਂਬਰਾਂ ਨੂੰ ਦੱਸਿਆ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਅਧੀਨ ਆਉਂਦੇ ਲੋਕਾਂ ਵੱਲੋਂ ਕਾਨੂੰਨੀ ਸਹਾਇਤਾ ਤੇ ਸਲਾਹ ਲੈਣ ਲਈ ਫਰੰਟ ਆਫਿਸ ਕਪੂਰਥਲਾ, ਫਗਵਾੜਾ ਅਤੇ ਸੁਲਤਾਨਪੁਰ ਲੋਧੀ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

ਮੀਟਿੰਗ ਦੋਰਾਨ ਜੱਜ ਸਾਹਿਬ ਵਲੋਂ ਕਲੱਬ ਇੰਚਾਰਜ ਸਾਹਿਬਾਨ ਨੂੰ ਲੋਕ ਅਦਾਲਤਾਂ ਅਤੇ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।

ਜੱਜ ਸਾਹਿਬ ਵਲੋਂ ਕਲੱਬਾਂ ਦੇ ਇੰਚਾਰਜ ਸਾਹਿਬਾਨ ਨੂੰ ਨਿਰਦੇਸ਼ ਦਿੱਤੇ ਗਏ ਕਿ ਉਨ੍ਹਾਂ ਦੇ ਸਕੂਲਾਂ ਵਿੱਚ ਚਲ ਰਹੇ ਕਲੱਬਾਂ ਵਲੋਂ ਕੀਤੇ ਜਾਂਦੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਸੰਬੰਧੀ ਕਾਰਵਾਈ ਰਿਪੋਰਟਾਂ ਅਤੇ ਫੋਟੋਗ੍ਰਾਫ ਸਮੇਂ ਸਮੇਂ ਤੇ ਜਿ਼ਲ੍ਹਾ ਅਥਾਰਟੀ ਨੂੰ ਭੇਜਣੀਆਂ ਯਕੀਨੀ ਬਣਾਈਆਂ ਜਾਣ ਅਤੇ ਸਮੇਂ ਸਮੇਂ ਤੇ ਲੀਗਲ ਏਡ ਕਲੱਬਾਂ ਨੂੰ ਅਪਡੇਟ ਕੀਤਾ ਜਾਵੇ।

ਮੀਟਿੰਗ ਦੋਰਾਨ ਸ਼੍ਰੀ ਸ਼ਰਵਨ ਕੁਮਾਰ ਯਾਦਵ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, (ਲੜਕੇ), ਕਪੂਰਥਲਾ, ਸ਼੍ਰੀ ਸੁਰਿੰਦਰ ਸਿੰਘ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਵਡਾਲਾ ਕਲਾਂ, ਸ਼੍ਰੀ ਮੁਕੇਸ਼ ਕੁਮਾਰ, ਸਰਕਾਰੀ ਹਾਈ ਸਕੂਲ, ਇਬਣ ਅਤੇ ਸ਼੍ਰੀਮਤੀ ਨਵਨੀਤ ਗਿੱਲ, ਸਰਕਾਰੀ ਹਾਈ ਸਕੂਲ, ਭਾਨੋ ਲੰਗਾ ਹਾਜਰ ਸਨ। ਮੀਟਿੰਗ ਦੋਰਾਨ ਲੀਗਲ ਲਿਟਰੇਸੀ ਕਲੱਬਾਂ ਦੇ ਇੰਚਾਰਜ ਸਾਹਿਬਾਨ ਨੂੰ ਕਾਨੂੰਨੀ ਸਹਾਇਤਾ ਸਕੀਮਾਂ ਸੰਬੰਧੀ ਪ੍ਰਚਾਰ ਸਮੱਗਰੀ ਵੀ ਵੰਡੀ ਗਈ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •