24.1 C
Delhi
Sunday, April 14, 2024
spot_img
spot_img

ਬੰਦੀ ਸਿੱਖਾਂ ‘ਚੋਂ ਮੇਰੀ ਰਿਹਾਈ ਭਾਜਪਾ ਦੀ ਕੇਂਦਰ ਸਰਕਾਰ ਸਦਕਾ ਹੋਈ: ਲਾਲ ਸਿੰਘ

ਯੈੱਸ ਪੰਜਾਬ
ਫਗਵਾੜਾ, 10 ਫਰਵਰੀ, 2022 –
ਕੇਂਦਰ ਦੀ ਭਾਜਪਾ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਮੌਕੇ ਨੋਟੀਫ਼ਿਕੇਸ਼ਨ ਜਾਰੀ ਕਰਕੇ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ। ਉਸੇ ਨੋਟੀਫਿਕੇਸ਼ਨ ਅਧੀਨ ਮੇਰੀ ਰਿਹਾਈ ਹੋਈ ਸੀ। ਹੁਣ ਬਾਕੀ ਬੰਦੀ ਸਿੱਖਾਂ ਦੀ ਰਿਹਾਈ ਲਈ ਭਾਜਪਾ ਆਗੂ ਅਤੇ ਹਲਕਾ ਫਗਵਾੜਾ ਤੋਂ ਉਮੀਦਵਾਰ ਵਿਜੈ ਸਾਂਪਲਾ ਕੋਸ਼ਿਸ਼ਾਂ ਕਰ ਰਹੇ ਹਨ। ਇਹ ਗੱਲ ਪਿੰਡ ਅਕਾਲਗੜ੍ਹ ਦੇ 2021 ਵਿੱਚ ਰਿਹਾਅ ਹੋਏ ਬੰਦੀ ਸਿੱਖ ਲਾਲ ਸਿੰਘ ਨੇ ਸ਼੍ਰੀ ਸਾਂਪਲਾ ਦੀ ਹਾਜ਼ਰੀ ਵਿੱਚ ਕਹੀ।

ਇਸ ਮੌਕੇ ਲਾਲ ਸਿੰਘ ਨੇ ਕਿਹਾ ਕਿ ਅੱਜ ਸਾਡੇ ਪਿੰਡ ਵਿਚ ਭਾਜਪਾ ਵਲੋਂ ਹਲਕੇ ਵਿਚ ਚੋਣ ਲੜ ਰਹੇ ਵਿਜੈ ਸਾਂਪਲਾ ਜੀ ਆਏ ਹਨ, ਉਨ੍ਹਾਂ ਦੇ ਨਾਲ ਕੱਲ੍ਹ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਪਹੁੰਚੇ ਸਨ। ਉਨ੍ਹਾਂ ਨਾਲ ਸਿੱਖ ਜੱਥੇਬੰਦਿਆਂ ਨੇ ਗੱਲਬਾਤ ਕਰ ਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਮੈਮੋਰੰਡਮ ਦਿੱਤਾ ਸੀ ਜਿਸ ‘ਤੇ ਬੜੀ ਸੰਜੀਦਗੀ ਨਾਲ ਉਨ੍ਹਾਂ ਦੀ ਗੱਲ ਸੁਣੀ ਅਤੇ ਮੌਕੇ ’ਤੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਨ ਉਪਰ ਗੱਲਬਾਤ ਕਰਕੇ ਇਸ ਮਸਲੇ ਨੂੰ ਜਲਦੀ ਹੱਲ ਕਰਨ ਲਈ ਕਿਹਾ। ਸ਼੍ਰੀ ਸ਼ਾਹ ਨੇ ਇਸ ਮਸਲੇ ਹੱਲ ਕਰਨ ਦੀ ਹਾਮੀ ਭਰੀ ਸੀ।

ਇਸ ਮੌਕੇ ਲਾਲ ਸਿੰਘ ਨੇ ਵਿਜੈ ਸਾਂਪਲਾ ਦਾ ਬਹੁਤ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਸ ਗੱਲ ਨੂੰ ਬੜੀ ਸੰਜੀਦਗੀ ਨਾਲ ਲਿਆ ਅਤੇ ਜੋ ਇੰਨੇ ਸਾਲਾਂ ਤੋਂ ਮਸਲਾ ਲਟਕਿਆ ਹੋਇਆ ਸੀ, ਉਸਦਾ ਫੈਸਲਾ ਹੋ ਸਕੇ। ਉਸ ਨੇ ਕਿਹਾ ਕਿ ਮੇਰੀ ਰਿਹਾਈ ਵੀ ਕੇਂਦਰ ਸਰਕਾਰ ਵੱਲੋਂ ਬੀਤੇ ਸਾਲ ਗੁਰਪੁਰਬ ਮੌਕੇ ਜਾਰੀ ਹੋਏ ਨੋਟਿਫਿਕੇਸ਼ਨ ਤਹਿਤ ਹੀ ਹੋਈ ਸੀ, ਪਰ ਬਾਕੀ ਸਿੱਖ ਹਾਲੇ ਤੱਕ ਰਿਹਾ ਨਹੀਂ ਹੋਏ।

ਬੰਦੀ ਸਿੱਖਾਂ ਵਿੱਚ ਪ੍ਰੋ ਦਵਿੰਦਰ ਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖੇੜਾ ਤੇ ਹੋਰਾਂ ਦੀ ਰਿਹਾਈ ਹੋਣੀ ਬਾਕੀ ਹੈ। ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲਣਾ ਅਜੇ ਬਾਕੀ ਹੈ। ਲਾਲ ਸਿੰਘ ਨੇ ਕਿਹਾ ਕਿ ਕੱਲ ਬਹੁਤ ਚੰਗੀ ਤਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਸੁਣੀ ਵੀ ਗਈ। ਸਾਨੂੰ ਉਮੀਦ ਹੈ ਕਿ ਇਸ ਦੇ ਜਲਦ ਹੀ ਚੰਗੇ ਨਤੀਜੇ ਆਉਣ ਦੀ ਉਮੀਦ ਹੈ। ਉਸ ਨੇ ਵਿਜੈ ਸਾਂਪਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜੋ ਗੱਲ ਕੇਂਦਰ ਤੱਕ ਪਹੁੰਚਾਈ ਉਸਦਾ ਚੰਗਾ ਰਿਜਲਟ ਆਵੇਗਾ।

ਇਸੇ ਦੌਰਾਨ ਵਿਜੈ ਸਾਂਪਲਾ ਪਿੰਡ ਦੇ ਅਕਾਲਗੜ੍ਹ ਦੇ ਇਕ ਟੂਰਨਾਮੈਂਟ ਵਿੱਚ ਸ਼ਾਮਿਲ ਹੋਏ ਸਰਪੰਚ ਗੁਲਜਾਰ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਾਂਪਲਾ ਨੇ ਕਿਹਾ ਕਿ ਬਹੁਤ ਹੀ ਚੰਗਾ ਲੱਗਦਾ ਹੈ ਕਿ ਜਦੋਂ ਚੰਗੇ ਖਿਡਾਰੀ ਖੇਡਦੇ ਹੋਏ ਅੱਗੇ ਵੱਧਦੇ ਹਨ, ਕਿਉਂਕਿ ਪੰਜਾਬ ਦਾ ਨਾਂ ਪਹਿਲਾਂ ਖੇਡਾਂ ’ਚ ਬਹੁਤ ਮਸ਼ਹੂਰ ਸੀ। ਚੱਬੇਵਾਲ ਤੱਕ ਸਾਡੀ ਫੁੱਟਬਾਲ ਦੀ ਬੇਲਟ ਸੀ। ਫੁਟਬਾਲ ਅਤੇ ਹਾਕੀ ਵਿਚ ਪੰਜਾਬ ਦਾ ਬਹੁਤ ਵੱਡਾ ਨਾਂ ਸੀ।

ਕਬੱਡੀ ਵਿਚ ਬਹੁਤ ਵੱਡਾ ਨਾਂ ਸੀ, ਪੰਜਾਬਿਆਂ ਦੀ ਸਿਹਤ ਨੂੰ ਦੇਖ ਕੇ ਲੋਕ ਜਦੋਂ ਬਾਹਰ ਜਾਂਦੇ ਸਨ, ਤਾਂ ਬਹੁਤ ਸ਼ਿਫਤਾਂ ਕਰਦੇ ਸੀ, ਪਰ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਦਾ ਨਾਂ ਬਦਨਾਮ ਹੋਇਆ ਜੋ ਖੇਡਾਂ ਕਰ ਕੇ ਸੀ, ਉਹ ਹੁਣ ਕਿਸੇ ਹੋਰ ਪਾਸੇ ਲੱਗ ਗਿਆ। ਅਕਾਲਗੜ ਦੀ ਪੰਚਾਇਤ ਨੂੰ ਧੰਨਵਾਦ ਕਹਾਂਗਾ ਜਿਨਾਂ ਨੇ ਬੱਚਿਆਂ ਨੂੰ ਸਿਹਤ ਦੇ ਨਾਲ ਪ੍ਰੇਰਿਤ ਕੀਤਾ ਹੈ।

ਲਾਲ ਸਿੰਘ ਨੇ ਇੱਥੇ ਬਹੁਤ ਵੱਡਾ ਯੋਗਦਾਨ ਹੈ, ਮੁੰਡਿਆਂ ਨੂੰ ਸੰਭਾਲਣਾ ਅਤੇ ਯੂਥ ਨੂੰ ਸੰਭਾਲਣਾ ਅੱਜ ਦਾ ਇਕ ਬਹੁਤ ਵੱਡਾ ਕੰਮ ਹੈ। ਭਾਜਪਾ ਦੇ ਉਮੀਦਵਾਰ ਵਿਜੈ ਸਾਂਪਲਾ ਨੇ ਹਾਜ਼ਰ ਲੋਕਾਂ ਨੂੰ ਉਨ੍ਹਾਂ ਨੂੰ ਚੋਣਾਂ ਵਿਚ ਕਾਮਯੰ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜੱਸੀ ਭਾਰਦਵਾਜ, ਬਲਵੀਰ ਸਿੰਘ ਭੰਗੇਵਾਲਾ ਅਤੇ ਹੋਰ ਬਹੁਤ ਸਾਰੇ ਇਲਾਕਾ ਵਾਸੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION