ਯੈੱਸ ਪੰਜਾਬ
ਚੰਡੀਗੜ੍ਹ, 8 ਮਈ, 2022:
ਸ੍ਰੌਮਣੀ ਅਕਾਲੀ ਦਲ ਅਤੇ ਸ੍ਰੌਮਣੀ ਯੂਥ ਅਕਾਲੀ ਦਲ ਦੇ ਚਾਰ ਪ੍ਰਮੁੱਖ ਆਗੂਆ ਨੇ ਸ੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਤੇ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ-ਆਰਥਿਕ ਵਿਚਾਰਾ ਕੀਤੀਆ ।
ਇਸ ਮੀਟਿੰਗ ਵਿੱਚ ਸ੍ਰੌਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਸ੍ਰ ਵਿਰਸਾ ਸਿੰਘ ਵਲਟੋਹਾ , ਅਮਰਗੜ੍ਹ ਤੋ ਸਾਬਕਾ ਅਕਾਲੀ ਵਿਧਾਇਕ ਸ੍ਰ ਇਕਬਾਲ ਸਿੰਘ ਝੂੰਦਾ , ਸ੍ਰੌਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਅਤੇ ਸ੍ਰੌਮਣੀ ਅਕਾਲੀ ਦਲ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ ਗੁਰਜੀਤ ਸਿੰਘ ਤਲਵੰਡੀ ਜੋ ਕਿ ਸਵਰਗਵਾਸੀ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਦੋਹਤੇ ਹਨ ਸਾਮਲ ਹੋਏ।
ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਸ੍ ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਬੰਦੀ ਸਿੰਘਾ ਦੀ ਰਿਹਾਈ ਲਈ ਲਗਾਤਾਰ ਯਤਨ ਜਾਰੀ ਹਨ ਤੇ ਇਸ ਨੇਕ ਕਾਰਜ ਲਈ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ 11 ਮਈ ਨੂੰ ਅਮ੍ਰਿੰਤਸਰ ਵਿਖੇ ਪੰਥਕ ਜਥੇਬੰਦੀਆ ਦੀ ਬੁਲਾਈ ਮੀਟਿੰਗ ਵਿੱਚ ਵੀ ਸਾਮਲ ਹੋਵਾਗੇ ।
ਉਹਨਾਂ ਦੱਸਿਆ ਕਿ ਸ੍ਰੌਮਣੀ ਅਕਾਲੀ ਦਲ 9 ਮਈ ਨੂੰ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾ ਨੂੰ ਪੰਜਾਬ ਦੇ ਤਾਜਾ ਹਾਲਤਾ ਬਾਰੇ ਮੈਮੋਰੰਡਮ ਸੋਪੇਗਾ। ਸ੍ ਤਲਵੰਡੀ ਨੇ ਕਿਹਾ ਕਿ ਸ੍ਰੌਮਣੀ ਯੂਥ ਅਕਾਲੀ ਦਲ ਸਿੱਖ ਨੌਜ਼ਵਾਨਾ ਅੰਦਰ ਵੱਧ ਤੋ ਵੱਧ ਸਿੱਖ ਚੇਤਨਾ ਪੈਦਾ ਕਰਨ ਲਈ ਸੁਚਾਰੂ ਢੰਗ ਨਾਲ ਪ੍ਰਚਾਰ ਮੁਹਿੰਮ ਚਲਾਏਗਾ ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ