ਬੰਗਾ ਤੇ ਖ਼ਰੜ ਨੂੰ ਟਰੈਫ਼ਿਕ ਸਮੱਸਿਆ ਤੋਂ ਮਿਲੇਗੀ ਨਿਜਾਤ, ਤਿਵਾੜੀ ਦੀ ਚਿੱਠੀ ਦੇ ਜਵਾਬ ’ਚ ਗਡਕਰੀ ਦਾ ‘ਹੁੰਗਾਰਾ’

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਚੰਡੀਗੜ੍ਹ, 13 ਫਰਵਰੀ, 2020 –

ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਬੰਗਾ ਬਾਈਪਾਸ ਅਤੇ ਖਰੜ ਐਲੀਵੇਟਿਡ ਰੋਡ ਪ੍ਰੋਜੈਕਟਾਂ ਦੇ ਰੁਕੇ ਹੋਏ ਕੰਮ ਜਲਦੀ ਹੀ ਸ਼ੁਰੂ ਹੋਣਗੇ। ਜਿਸ ਨਾਲ ਬੰਗਾ ਅਤੇ ਖਰੜ ਦੇ ਵਸਨੀਕਾਂ ਅਤੇ ਉੱਥੋਂ ਨਿਕਲਣ ਵਾਲੀ ਟਰੈਫਿਕ ਨੂੰ ਆਵਾਜਾਈ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।

ਜ਼ਿਕਰਯੋਗ ਹੈ ਕਿ ਐੱਮਪੀ ਤਿਵਾੜੀ ਨੇ ਬੰਗਾ ਬਾਈਪਾਸ ਅਤੇ ਖਰੜ ਐਲੀਵੇਟਿਡ ਰੋਡ ਪ੍ਰੋਜੈਕਟਾਂ ਦੇ ਰੁਕੇ ਹੋਏ ਕੰਮਾਂ ਤੇ ਚਿੰਤਾ ਪੁਗਾਉਂਦਿਆਂ, ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਇੱਕ ਚਿੱਠੀ ਲਿਖੀ ਸੀ। ਚਿੱਠੀ ਦੇ ਜਵਾਬ ਚ ਕੇਂਦਰੀ ਮੰਤਰੀ ਨੇ ਖੁਲਾਸਾ ਕੀਤਾ ਹੈ ਕਿ ਨਿਰਮਾਣ ਕਾਰਜਾਂ ਲਈ ਜ਼ਮੀਨ ਟਰਾਂਸਫਰ ਚ ਦੇਰੀ ਹੋਣ ਕਾਰਨ ਕੰਮ ਵਿਚਾਲੇ ਅਟਕ ਗਏ ਸਨ।

ਅਜਿਹੇ ਚ ਹੁਣ ਤੱਕ ਕਰੀਬ 65 ਪ੍ਰਤੀਸ਼ਤ ਜ਼ਮੀਨ ਹਾਸਲ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਜ਼ਮੀਨ ਟਰਾਂਸਫਰ ਦਾ ਕੰਮ ਜੂਨ, 2020 ਤੱਕ ਪੂਰਾ ਹੋਣ ਦਾ ਅਨੁਮਾਨ ਹੈ। 

ਜਿਸ ਤੇ ਤਿਵਾੜੀ ਨੇ ਉਮੀਦ ਪ੍ਰਗਟਾਈ ਹੈ ਕਿ ਇਲਾਕੇ ਦੇ ਲੋਕਾਂ ਨੂੰ ਜਦ ਹੀ ਆਵਾਜਾਈ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਉਨ੍ਹਾਂ ਇਕ ਵਾਰ ਫਿਰ ਤੋਂ ਦੁਹਰਾਇਆ ਕਿ ਹਲਕੇ ਦਾ ਵਿਕਾਸ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਅਤੇ ਇਸ ਦਿਸ਼ਾ ਚ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •