- Advertisement -
ਅੱਜ-ਨਾਮਾ
ਬੰਗਲਾ ਸਾਹਿਬ ਦੇ ਗੁਰੂ ਅਸਥਾਨ ਅੰਦਰ,
ਆਪਸ ਵਿੱਚ ਫਿਰ ਸਿੱਖ ਹਨ ਲੜੇ ਭਾਈ।
ਲੀਡਰਸ਼ਿਪ ਦੀ ਕਹਿੰਦੇ ਨੇ ਵਫਾ ਖਾਤਰ,
ਬਣਾ ਲਏ ਸੇਵਕਾਂ ਨੇ ਦੋ-ਦੋ ਧੜੇ ਭਾਈ।
ਹੈੱਡ ਗੰ੍ਰਥੀ ਵੀ ਕਹਿੰਦੇ ਨਹੀਂ ਜਾਣ ਦਿੱਤਾ,
ਰਸਤਾ ਉਹਦਾ ਵੀ ਰੋਕ ਕਈ ਖੜੇ ਭਾਈ।
ਤਿੰਨ ਥਾਣਿਆਂ ਤੋਂ ਆ ਗਈ ਪੁਲਸ ਓਥੇ,
ਅਫਸਰ ਵੱਡੇ ਵੀ ਆਏ ਸਨ ਬੜੇ ਭਾਈ।
ਸਿੱਖਾਂ ਨਾਲ ਜਦ ਸਿੱਖ ਪਏ ਕਰਨ ਦੰਗਾ,
ਕੀਹਨੂੰ ਦੇਣਾ ਫਿਰ ਏਸ ਦਾ ਦੋਸ਼ ਭਾਈ।
ਗੋਲਕਾਂ ਲੁੱਟਣ ਨੇ ਜਿਨ੍ਹਾਂ ਦੀ ਮੱਤ ਮਾਰੀ,
ਸ਼ਰਧਾ ਭੁੱਲੀ ਆ ਭੁੱਲ ਗਏ ਹੋਸ਼ ਭਾਈ।
-ਤੀਸ ਮਾਰ ਖਾਂ
ਸਤੰਬਰ 21, 2019
- Advertisement -