ਬੋਲਿਆ ਰਾਹੁਲ ਬਜਾਜ ਤਾਂ ਹੋਈ ਹਲਚਲ, ਦਿਲ ਦੀ ਬਾਤ ਉਸ ਖੋਲ੍ਹ ਸੁਣਾਈ ਮਿੱਤਰ

ਅੱਜ-ਨਾਮਾ

ਬੋਲਿਆ ਰਾਹੁਲ ਬਜਾਜ ਤਾਂ ਹੋਈ ਹਲਚਲ,
ਦਿਲ ਦੀ ਬਾਤ ਉਸ ਖੋਲ੍ਹ ਸੁਣਾਈ ਮਿੱਤਰ।

ਕਹਿੰਦਾ ਡਰਦਾ ਕੋਈ ਖੁੱਲ੍ਹ ਕੇ ਬੋਲਦਾ ਨਹੀਂ,
ਹਰ ਕੋਈ ਬੋਲਦਾ ਜਾਂਦਾ ਘਬਰਾਈ ਮਿੱਤਰ।

ਪਤਾ ਨਹੀਂ ਅਰਥ ਸਰਕਾਰ ਕੀ ਕੱਢ ਲੈਣਾ,
ਹਾਲਤ ਇਹੋ ਜਿਹੀ ਪਈ ਬਣਾਈ ਮਿੱਤਰ।

ਅਮਿਤ ਸ਼ਾਹ ਦੇ ਜੁੜੇ ਸਨ ਦੰਦ ਰਹਿ ਗਏ,
ਹਲਚਲ ਏਦਾਂ ਦੀ ਸਾਹਮਣੇ ਆਈ ਮਿੱਤਰ।

ਖੜੋਤੇ ਪਾਣੀਆਂ ਉੱਪਰ ਜਿਸ ਢੀਮ ਮਾਰੀ,
ਹਿੰਮਤ ਸਿਖਰ ਦੀ ਓਸ ਤਾਂ ਕਰੀ ਮਿੱਤਰ।

ਦੰਦਲ ਕਈਆਂ ਦੀ ਅਜੇ ਤੱਕ ਨਹੀਂ ਟੁੱਟੀ,
ਜਾਂ ਉਹ ਹਓਕੇ ਆ ਜਾਂਵਦੇ ਭਰੀ ਮਿੱਤਰ।

-ਤੀਸ ਮਾਰ ਖਾਂ

2 ਦਸਬੰਰ, 2019