ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਕੀਤਾ ਭੰਡੀ ਪ੍ਰਚਾਰ, ਘਰ-ਘਰ ਰੁਜ਼ਗਾਰ ਦਾ ਵਾਅਦਾ ਪੂਰਾ ਕਰਨ ਦੀ ਕੀਤੀ ਮੰਗ

ਜਲੰਧਰ, 27 ਦਸੰਬਰ, 2021 (ਦਲਜੀਤ ਕੌਰ ਭਵਾਨੀਗੜ੍ਹ)
ਸਥਾਨਕ ਛਾਉਣੀ ਹਲਕੇ ਤੋਂ ਵਿਧਾਇਕ ਅਤੇ ਸਿੱਖਿਆ ਮੰਤਰੀ ਸ੍ਰ ਪਰਗਟ ਸਿੰਘ ਦੇ ਹਲਕੇ ਅੰਦਰ ਬੇਰੁਜ਼ਗਾਰ ਬੀ ਐੱਡ ਟੈੈੱਟ ਪਾਸ ਅਧਿਆਪਕਾਂ ਨੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦੇ ਘਰ-ਘਰ ਰੁਜ਼ਗਾਰ ਵਾਲੇ ਵਾਅਦੇ ਨੂੰ ਚੇਤੇ ਕਰਵਾਇਆ।

ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਕੋਲੋ ਵੱਡੀ ਗਿਣਤੀ ਵਿੱਚ ਕਾਫ਼ਲਾ ਲੈਕੇ ਤੁਰੇ ਬੇਰੁਜ਼ਗਾਰਾਂ ਦੀ ਹਮਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਰਨਾਲਾ ਜ਼ਿਲ੍ਹੇ ਦੇ ਆਗੂਆਂ ਜੁਗਰਾਜ ਸਿੰਘ ਹਰਦਾਸਪੁਰਾ, ਮਾਸਟਰ ਅਜਮੇਰ ਕਾਲਸਾਂ ਅਤੇ ਮਾਸਟਰ ਅਮਨਦੀਪ ਸਿੰਘ ਜਲੂਰ ਨੇ ਵੀ ਸਮੂਲੀਅਤ ਕੀਤੀ।

ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਨੇ ਭਾਵੇਂ ਮਾਮੂਲੀ 4185 ਅਸਾਮੀਆਂ ਦਾ ਐਲਾਨ ਕੀਤਾ ਹੈ ਪ੍ਰੰਤੂ ਅਜੇ ਤੱਕ ਵਿਸ਼ਾ ਵਾਰ ਅਸਾਮੀਆਂ ਦੀ ਕੋਈ ਜਾਣਕਾਰੀ ਅਪਲੋਡ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰਾਂ ਦੀ ਮੰਗ ਹੈ ਕਿ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਘੱਟੋੋ-ਘੱਟ 9000 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।

ਬੇਰੁਜ਼ਗਾਰਾਂ ਨੇ ਬੱਸ ਸਟੈਂਡ ਤੋਂ ਬੀ ਐਮ ਸੀ ਚੌਂਕ, ਗੁਰੂ ਨਾਨਕ ਮਿਸ਼ਨ ਚੌਂਕ, ਮਾਡਲ ਟਾਊਨ ਆਦਿ ਖੇਤਰ ਵਿਚ ਮੰਤਰੀ ਖਿਲਾਫ ਭੰਡੀ ਪ੍ਰਚਾਰ ਕੀਤਾ ਗਿਆ। ਬੇਰੁਜ਼ਗਾਰਾਂ ਨੇ ਵੱਖ-ਵੱਖ ਥਾਵਾਂ ਉੱਤੇ ਰੁਕ ਕੇ ਰਾਹਗੀਰਾਂ ਨੂੰ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਤੋਂ ਜਾਣੂ ਕਰਵਾਇਆ। ਪ੍ਰਸ਼ਾਸ਼ਨ ਵੱਲੋਂ ਦਫਾ 144 ਦੀ ਗੱਲ ਆਖ ਕੇ ਬੇਰੁਜ਼ਗਾਰਾਂ ਨੂੰ ਰੋਸ ਪ੍ਰਦਰਸ਼ਨ ਕਰਨ ਤੋਂ ਵਰਜਣਾ ਚਾਹਿਆ, ਪ੍ਰੰਤੂ ਬੇਰੁਜ਼ਗਾਰ ਅਧਿਆਪਕਾ ਨੇ 2:30 ਵਜੇ ਤੋਂ 5 ਵਜੇ ਤੱਕ ਕਰੀਬ ਢਾਈ ਘੰਟੇ ਮਾਰਚ ਕੀਤਾ।

ਜਿੰਨਾਂ ਸਮਾਂ ਬੇਰੁਜ਼ਗਾਰ ਮਾਰਚ ਕਰਦੇ ਰਹੇ ਪ੍ਰਸ਼ਾਸ਼ਨ ਨੂੰ ਖਦਸ਼ਾ ਰਿਹਾ ਕਿ ਬੇਰੁਜ਼ਗਾਰ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਦੀ ਕੋਠੀ ਵੱਲ ਵੀ ਜਾਣਗੇ। ਬੇਰੁਜ਼ਗਾਰ ਅਧਿਆਪਕਾਂ ਨੇ ਚਿਤਾਵਨੀ ਦੇ ਕੇ 28 ਦਸੰਬਰ ਨੂੰ ਹਲਕੇ ਦੇ ਨੇੜਲੇ ਪਿੰਡਾਂ ਅਤੇ ਕੋਠੀ ਵੱਲ ਜਾਣ ਦਾ ਐਲਾਨ ਕੀਤਾ।

ਇਸ ਮੌਕੇ ਅਮਨ ਸੇਖਾ, ਬਲਰਾਜ ਫਰੀਦਕੋਟ, ਰਸ਼ਪਾਲ ਸਿੰਘ ਜਲਾਲਾਬਾਦ, ਬਲਕਾਰ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਪੱਕਾ ਬਠਿੰਡਾ, ਹਰਪ੍ਰੀਤ ਸਿੰਘ ਹੈਪੀ ਫਿਰੋਜ਼ਪੁਰ, ਗਗਨਦੀਪ ਕੌਰ, ਹਰਜਿੰਦਰ ਕੌਰ ਗੋਲੀ, ਰਾਜਬੀਰ ਕੌਰ ਦੇਹਲਾਂ, ਸਤਵੀਰ ਕੌਰ, ਸੁਖਵੀਰ ਕੌਰ ਉੱਪਲੀ, ਨੀਸੂ ਕੰਬੋਜ, ਮਨਪ੍ਰੀਤ ਕੌਰ ਆਦਿ ਨੇ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਲਈ ਪਿਛਲੇ 2 ਮਹੀਨੇ ਤੋਂ ਟੈਂਕੀ ਉੱਤੇ ਬੈਠੇ ਬੇਰੁਜ਼ਗਾਰਾਂ ਦੀ ਸਾਰ ਨਹੀਂ ਲਈ ਜਾ ਰਹੀ।

ਇਸ ਮੌਕੇ ਸਿਮਰਨ, ਰੇਖਾ, ਸੰਦੀਪ ਮੋਫ਼ਰ, ਇੰਦਰਜੀਤ ਕੌਰ, ਅਲਕਾ ਰਾਣੀ, ਨਵਜੋਤ ਮਹਾਂਬੀਰ, ਜਸਵੰਤ ਅਤੇ ਪਲਵਿੰਦਰ ਘੁਬਾਇਆ, ਹਰਦੀਪ ਸਿੰਘ ਰੰਗਾ ਸਿੰਘ, ਅੰਕੁਸ਼, ਵਿਜੇ, ਪ੍ਰਵੀਨ, ਲਵਪ੍ਰੀਤ ਕੌਰ, ਕੁਲਵੰਤ ਕੋਟ ਸ਼ਮੀਰ, ਬੀਰਬਲ ਬਹਿਮਣ ਅਮਰੀਕ ਸਿੰਘ ਦੌਲਾ, ਅਮਰਜੀਤ ਸਿੰਘ, ਰਣਜੀਤ ਸਿੰਘ, ਬਲਜਿੰਦਰ ਸੰਘਾ, ਜਸਵਿੰਦਰ ਸਿੰਘ, ਬੱਬਲ ਜੀਤ ਕੌਰ, ਜਤਿੰਦਰ ਕੌਰ, ਰੇਨੂੰ ਸ਼ਰਮਾ, ਸਿਮਰ ਕੌਰ, ਕਮਲਜੀਤ ਕੌਰ, ਕੁਲਵਿੰਦਰ ਕੌਰ ਗੁਰਨੇ, ਮਨਦੀਪ ਬੋਹਾ, ਮਨਪ੍ਰੀਤ ਬੋਹਾ, ਬਲਕਾਰ ਸਿੰਘ ਬੁਢਲਾਡਾ, ਚੰਨਾ ਸ਼ੇਰਗੜ੍ਹ, ਗਗਨ ਸੰਧਵਾ, ਸੁੱਖ ਜੀਤ ਸਿੰਘ ਹਰੀਕੇ, ਪਰਮਜੀਤ ਕੌਰ, ਸਿਵੀਆ, ਲਵਪ੍ਰੀਤ ਸਿੰਘ ਕੋਟਕਪੂਰਾ, ਗੁਰਪਰੀਤ ਸਿੰਘ ਵਾਂਦਰ ਜਟਾਨਾ, ਬਿੰਦਰ, ਜਸਵਿੰਦਰ ਅਤੇ ਕੁਲਦੀਪ ਸਾਰੇ ਅਹਿਮਦਪੁਰ, ਜੱਗੀ ਬਹਾਦਰ ਪੁਰ, ਗੁਰਪ੍ਰੀਤ ਭੀਖੀ, ਰਛਪਾਲ ਚੱਕ ਭਾਈ ਕੇ, ਹਰਵਿੰਦਰ ਬਰੇਟਾ, ਹਰਦੀਪ ਭਦੌੜ, ਗੁਰਸ਼ਰਨ ਅਨੰਦਪੁਰ ਸਾਹਿਬ, ਸੁਰਿੰਦਰ ਕੌਰ, ਅਵਤਾਰ ਸਿੰਘ ਭੁੱਲਰ ਹੇੜੀ, ਮਨਦੀਪ ਸਿੰਘ ਭੱਦਲਵੱਢ, ਗੁਲਾਬ ਸਿੰਘ ਬਖੋਰਾ, ਅਵਤਾਰ ਸਿੰਘ ਕੁੰਭੜਵਾਲ, ਸਤਪਾਲ ਕੌਰ ਬੱਲਰਾਂ, ਗੁਰਸੇਵਕ ਸਿੰਘ ਸੇਬੀ, ਲਖਵੀਰ ਸਿੰਘ ਕਕਰਾਲਾ, ਹਰਮੇਸ਼ ਸਿੰਘ ਥਲੇਸਾਂ, ਸੁਖਪਾਲ ਖਾਨ ਅਤੇ ਦੀਪ ਲਹਿਰਾ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ