ਬਿੱਟੂ ਕਤਲ ਕਾਂਡ – ਹੋਰ ਰਿਮਾਂਡ ਨਹੀਂ, 5 ਦੋਸ਼ੀ ਜੇਲ੍ਹ ਭੇਜੇ – ਕੀ ਕਿਹਾ ਨਿਹਾਲ ਸਿੰਘ ਦੇ ਮਾਤਾ ਨੇ!

ਨਾਭਾ, ਜੁਲਾਈ 01, 2019 (ਹਰਪ੍ਰੀਤ ਸਿੰਘ ਨਾਭਾ)
ਬਰਗਾੜੀ ਬੇਅਦਬੀ ਮਾਮਲੇ ‘ਚ ਮੁੱਖ ਮੁਲਜ਼ਮ ਅਤੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ‘ਚ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਪੰਜਾਂ ਮੁਲਜ਼ਮਾਂ ਨੂੰ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਨਾਭਾ ਦੀ ਮਾਨਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮੁਲਜ਼ਮਾਂ ਨੂੰ 12 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ ਵਿਚ ਭੇਜਣ ਦੇ ਹੁਕਮ ਦਿੱਤੇ।

ਦੱਸਣਯੋਗ ਹੈ ਕਿ ਪਟਿਆਲਾ ਪੁਲਸ ਨੇ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਵਿਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਗੁਰਸੇਵਕ ਸਿੰਘ, ਹਵਾਲਾਤੀ ਮਨਿੰਦਰ ਸਿੰਘ, ਲਖਵੀਰ ਸਿੰਘ, ਹਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਸ਼ਾਮਲ ਹੈ। ਪੁਲੀਸ ਵੱਲੋ ਚੱਪੇ ਚੱਪੇ ਦੇ ਪੁਲੀਸ ਮੋਜੂਦ ਸੀ ਤਾ ਜੋ ਕੋਈ ਅਣਸੁਖਾਵੀ ਘਟਨਾ ਨਾ ਘਟ ਸਕੇ।

ਦੱਸਣਯੋਗ ਹੈ ਕਿ ਬਰਗਾੜੀ ਬੇਅਦਬੀ ਮਾਮਲੇ ਵਿਚ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਮਹਿੰਦਰਪਾਲ ਬਿੱਟੂ ਪਿਛਲੇ 7 ਮਹੀਨਿਆਂ ਤੋਂ ਨਾਭਾ ਦੇ ਨਵੀਂ ਬਣੀ ਜ਼ਿਲਾ ਜੇਲ ‘ਚ ਬੰਦ ਸੀ ਅਤੇ 22 ਜੂਨ ਦੀ ਸ਼ਾਮ ਜੇਲ ਵਿਚ ਬੰਦ ਦੋ ਕੈਦੀਆਂ ਵਲੋਂ ਉਸ ‘ਤੇ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਵਿਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਸ ਵੱਖ-ਵੱਖ ਪਹਿਲੂਆਂ ‘ਤੇ ਇਸ ਦੀ ਜਾਂਚ ਕਰ ਰਹੀ ਹੈ।

ਇਸ ਮੋਕੇ ਤੇ ਨਾਭਾ ਦੇ ਡੀ.ਐਸ.ਪੀ ਵਰਿੰਦਰਜੀਤ ਸਿੰਘ ਥਿੰਦ ਨੇ ਕਿਹਾ ਕਿ ਅਸੀ ਦੋ ਦਿਨ ਦਾ ਹੋਰ ਰਿਮਾਡ ਮੰਗਿਆ ਸੀ ਪਰ ਅਦਾਲਤ ਨੇ ਰਿਮਾਡ ਨਹੀ ਦਿੱਤਾ ਅਤੇ ਇਹਨਾ ਪੰਜਾ ਕਥਿਤ ਦੋਸੀਆ ਨੂੰ 12 ਜੁਲਾਈ ਤੱਕ ਜੂਡੀਸਅਲ ਕਸਟਡੀ ਵਿਚ ਜੇਲ ਭੇਜ ਦਿੱਤਾ ਹੈ।

ਇਸ ਮੋਕੇ ਤੇ ਜਸਪ੍ਰੀਤ ਸਿੰਘ ਓਰਫ ਨਿਹਾਲ ਸਿੰਘ ਦੀ ਮਾਤਾ ਰਾਜਿੰਦਰ ਕੌਰ ਨੇ ਕਿਹਾ ਕਿ ਮੇਰਾ ਲੜਕਾ ਤਾ ਨਾਭਾ ਦੀ ਮੈਕਸੀਮੰਮ ਸਕਿਊਰਟੀ ਜੇਲ ਵਿਚ ਬੰਦ ਸੀ ਅਤੇ ਜੋ ਕਤਲ ਹੋਇਆ ਉਹ ਨਵੀ ਜਿਲਾ ਜੇਲ ਵਿਚ ਹੋਇਆ ਹੈ ਅਤੇ ਮੇਰੇ ਲੜਕੇ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਹੈ ਅਤੇ ਮੇਰੇ ਬੇਟੇ ਤੇ ਪਲਿਸ ਨੇ ਤਸੱਦਦ ਢਾਹਿਆ ਹੈ।

Share News / Article

Yes Punjab - TOP STORIES