ਬਿੱਕਰ ਸਿੰਘਾ ਬਈ ਚੱਕ ਲੈ ਬੈਗ-ਬਸਤੇ, ਗੇੜੇ ਬਾਰਡਰ ਦੇ ਵੰਨੀ ਦੇ ਮਾਰ ਆਈਏ

ਅੱਜ-ਨਾਮਾ

ਬਿੱਕਰ ਸਿੰਘਾ ਬਈ ਚੱਕ ਲੈ ਬੈਗ-ਬਸਤੇ,
ਗੇੜੇ ਬਾਰਡਰ ਦੇ ਵੰਨੀ ਦੇ ਮਾਰ ਆਈਏ।

ਬਾਬੇ ਨਾਨਕ ਦਾ ਡੇਰਾ ਬਈ ਦੇਖ ਆਈਏ,
ਬਾਰਡਰ ਪਾਰ ਦਾ ਵੇਖ ਦਰਬਾਰ ਆਈਏ।

ਰੌਣਕਾਂ ਲੱਗਣੀਆਂ ਸੁਣੀਦੀਆਂ ਹਨ ਜਿੱਥੇ,
ਚਾਰ ਪਹਿਰ ਬਈ ਓਥੇ ਗੁਜ਼ਾਰ ਆਈਏ।

ਭਾਸ਼ਣ ਝਾੜਨ ਲਈ ਹੋਣਗੇ ਆਏ ਲੀਡਰ,
ਸੁਣਿਆ ਗਿਆ ਤਾਂ ਸੁਣ ਵਿਚਾਰ ਆਈਏ।

ਬਿੱਕਰ ਆਖਿਆ ਬੰਤਿਆ ਵਾਹ ਕੋਈ ਨਹੀਂ,
ਅਜੇ ਤਾਂ ਚੈਨ ਨਾਲ ਬੈਠ ਰਹਿ ਘਰੇ ਮਿੱਤਰ।

ਅਜੇ ਤਾਂ ਆਗੂਆਂ ਪਾਈ ਆ ਛਿੰਝ ਜਿਹੜੀ,
ਸਧਾਰਨ ਸਿੱਖਾਂ ਦੀ ਸਮਝ ਤੋਂ ਪਰੇ ਮਿੱਤਰ।

-ਤੀਸ ਮਾਰ ਖਾਂ

4 ਨਵੰਬਰ, 2019 

Share News / Article

YP Headlines

Loading...