Wednesday, August 4, 2021
400 August

Education Punjab First 728

English Medium 728

Pre Primary 728

Farmers Compensation 728

Farmers Income 728

Pension 1500 gif

Shaheed 50 lakh gif

Kisan Karza 5.64 lakh gif

Kisan 48 hours gif

Ashirwad 51000 gif

Sohna Markfed

Innocent Admission

ਬਿਜਲੀ ਸੰਕਟ ਲਈ ਕੈਪਟਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਭਗਵੰਤ ਮਾਨ ਨੇ ਕਿਹਾ: ‘ਆਪ’ ਦੀ ਸਰਕਾਰ ਬਣੀ ਤਾਂ ਲਾਗੂ ਕਰਾਂਗੇ ਨਵਾਂ ਬਿਜਲੀ ਮਾਡਲ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 2 ਜੁਲਾਈ, 2021 –
ਅੱਤ ਦੀ ਗਰਮੀ ਵਿੱਚ ਬਿਜਲੀ ਨਾ ਮਿਲਣ ਕਾਰਨ ਪੰਜਾਬ ਦਾ ਹਰ ਵਸਨੀਕ ਘਰ ਤੋਂ ਬਾਹਰ ਨਿਕਲ ਕੇ ਧਰਨੇ ਪ੍ਰਦਰਸਨ ਕਰ ਰਿਹਾ ਹੈ, ਕੇਵਲ ਇੱਕ ਬੰਦਾ ਜਿਹੜੇ ਆਪਣੇ ਘਰ ਵਿੱਚ ਬੈਠਾ ਮੌਜਾਂ ਮਾਣ ਰਿਹਾ ਹੈ ਅਤੇ ਉਹ ਹੈ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ।

ਇਹ ਗੱਲਾਂ ਦਾ ਪ੍ਰਗਟਾਵਾ ਸੁੱਕਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਕਰਦਿਆਂ ਐਲਾਨ ਕੀਤਾ ਕਿ ਆਰਾਮ ਫਰਮਾ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਜਗਾਉਣ ਲਈ ਆਮ ਆਦਮੀ ਪਾਰਟੀ ਵੱਲੋਂ 3 ਜੁਲਾਈ ਦਿਨ ਸਨੀਵਾਰ ਨੂੰ ਸਵੇਰੇ 11 ਵਜੇ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕੀਤਾ ਜਾਵੇਗਾ।

ਬਿਜਲੀ ਨਾ ਮਿਲਣ ਕਾਰਨ ਪੰਜਾਬ ਵਿੱਚ ਮਚੀ ਹਾਹਾਕਾਰ ਬਾਰੇ ਚਿੰਤਾਂ ਪ੍ਰਗਟ ਕਰਦਿਆਂ ਭਗਵੰਤ ਮਾਨ ਨੇ ਕਿਹਾ, ”ਹਾਕਮ ਮੌਜਾਂ ਕਰਨ, ਆਮ ਲੋਕ ਭੁੱਖੇ ਮਰਨ। ਇਹ ਹੁੱਣ ਜਅਿਾਦਾ ਸਮਾਂ ਨਹੀਂ ਚੱਲੇਗਾ।”

ਉਨ੍ਹਾਂ ਕਿਹਾ ਕਿ 3 ਜੁਲਾਈ ਨੂੰ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ਦੇ ਮੀਟਰ ਚੈੱਕ ਕਰਕੇ ਪਤਾ ਲਗਾਉਣਗੇ ਕਿ ਇੱਥੇ ਕਿੰਨੇ ਕੁ ਘੰਟੇ ਬਿਜਲੀ ਦਾ ਕੱਟ ਲੱਗ ਰਿਹਾ ਹੈ ਕਿਉਂਕਿ ਪੰਜਾਬ ਵਿੱਚ ਘਰਾਂ ਦੀ ਬਿਜਲੀ ਸਪਲਾਈ ‘ਤੇ ਭਾਰੀ ਕੱਟ ਲੱਗਣ ਕਾਰਨ ਲੋਕਾਂ ਨੂੰ ਸੜਕਾਂ ‘ਤੇ ਆਉਣਾ ਪੈ ਰਿਹਾ ਹੈ ਅਤੇ ਟਿਊਬਵੈਲਾਂ ਦੀ ਬਿਜਲੀ ਨਾ ਆਉਣ ਕਾਰਨ ਕਿਸਾਨਾਂ ਨੂੰ ਮਜਬੂਰੀ ਵਸ ਝੋਨਾ ਖੇਤਾਂ ਵਿੱਚ ਵਾਹੁਣਾ ਪੈ ਰਿਹਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਚੋਣਾਂ ਵੇਲੇ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਬਹੁਤ ਵਾਅਦੇ ਕੀਤੇ ਸਨ, ਪਰ ਪੂਰਾ ਕੋਈ ਵੀ ਨਹੀਂ ਕੀਤਾ। ਸਗੋਂ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵੱਲੋਂ ਲਾਗੂ ਕੀਤੇ ਪੰਜਾਬ ਮਾਰੂ ਬਿਜਲੀ ਸਮਝੌਤੇ ਅਤੇ ਮਾਫੀਆ ਰਾਜ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਉਸੇ ਤਰ੍ਹਾਂ ਚੱਲ ਰਿਹੇ ਹਨ।

ਬਾਦਲਾਂ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਗਏ ਗਲਤ ਸਮਝੌਤੇ ਅਤੇ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਸਮਝੌਤੇ ਰੱਦ ਨਾ ਕੀਤੇ ਜਾਣ ਕਾਰਨ ਸੂਬੇ ਵਿੱਚ ਬਿਜਲੀ ਦੀ ਮਾੜੀ ਹਾਲਤ ਬਣੀ ਹੈ। ਬਾਦਲਾਂ ਵੱਲੋਂ ਕੀਤੇ ਪੰਜਾਬ ਮਾਰੂ ਬਿਜਲੀ ਸਮਝੌਤਿਆਂ ਦਾ ਜਕਿਰ ਕਰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ਪ੍ਰਾਈਵੇਟ ਕੰਪਨੀਆਂ ਆਪਣੀ ਮਰਜੀ ਨਾਲ ਥਰਮਲ ਪਲਾਂਟ ਬੰਦ ਰੱਖ ਸਕਦੀਆਂ ਹਨ ਅਤੇ ਥਰਮਲ ਪਲਾਂਟ ਬੰਦ ਹੋਣ ‘ਤੇ ਪੰਜਾਬ ਸਰਕਾਰ ਵੱਲੋਂ ਥਰਮਲ ਪ੍ਰਬੰਧਕਾਂ ਨੂੰ ਰੁਪਇਆ ਦੇ ਰੂਪ ਵਿੱਚ ਫਿਕਸ ਚਾਰਜ ਦੇਣਾ ਪੈਂਦਾ ਹੈ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 20,000 ਕਰੋੜ ਰਪਏ ਫਿਕਸ ਚਾਰਜ ਵੱਲੋਂ ਪ੍ਰਾਈਵੇਟ ਬਿਜਲੀ ਕੰਪਨੀਆਂ ਨੂੰ ਦਿੱਤੇ ਜਾ ਚੁੱਕੇ ਹਨ, ਜਿਸ ਨਾਲ ਪੰਜਾਬ ਦੇ ਖਜਾਨੇ ਦੀ ਲੁੱਟ ਹੋਈ ਹੈ। ਬਾਦਲਾਂ ਦੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਆਰਥਿਕ ਤੌਰ ‘ਤੇ ਬਰਬਾਦ ਕਰਨ ਅਤੇ ਆਪਣੇ ਘਰ ਨੂੰ ਭਰਨ ‘ਤੇ ਲੱਕ ਬੰਨ੍ਹਿਆ ਹੋਇਆ ਹੈ।

ਉਨ੍ਹਾਂ ਦੋਸ ਲਾਇਆ, ”ਕੈਪਟਨ ਨੇ ਗਲਤ ਬਿਜਲੀ ਸਮਝੌਤੇ ਰੱਦ ਨਾ ਕਰਕੇ, ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ” ਅੱਜ ਜਦੋਂ ਪੰਜਾਬ ਦੇ ਕਿਸਾਨ, ਮਜਦੂਰ, ਕਾਰੋਬਾਰੀ, ਉਦਯੋਗਪਤੀ, ਮੁਲਾਜਮ, ਵਿਦਿਆਰਥੀ ਭਾਵ ਹਰ ਵਰਗ ਬਿਜਲੀ ਨਾ ਮਿਲਣ ਕਾਰਨ ਤ੍ਰਾਹ ਤ੍ਰਾਹ ਕਰ ਰਿਹਾ ਹੈ ਤਾਂ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਵਿਧਾਇਕਾਂ ਨਾਲ ਆਪਣੇ ਫਾਰਮ ਹਾਊਸ ‘ਤੇ 36 ਪ੍ਰਕਾਰ ਦੇ ਖਾਣਿਆਂ ਦਾ ਆਨੰਦ ਮਾਣ ਰਿਹਾ ਹੈ ਅਤੇ ਦੂਜੇ ਪਾਸੇ ਅੱਧੇ ਕਾਂਗਰਸੀ ਵਿਧਾਇਕ ਤੇ ਮੰਤਰੀ ਆਪਣੀਆਂ ਕੁਰਸੀਆਂ ਬਚਾਉਣ ਲਈ ਦਿੱਲੀ ਦਰਬਾਰ ਦੇ ਪੈਰਾਂ ਵਿੱਚ ਨੱਕ ਰਗੜ ਰਹੇ ਹਨ।

ਬਿਜਲੀ ਦੀ ਮਾੜੀ ਸਥਿਤੀ ਬਾਰੇ ਸੁਖਬੀਰ ਬਾਦਲ ਵੱਲੋਂ ਕੀਤੇ ਜਾ ਰਹੇ ਪ੍ਰਦਰਸਨਾਂ ਨੂੰ ਡਰਾਮੇਬਾਜੀ ਕਰਾਰ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਗਲਤ ਸਮਝੌਤੇ ਕੀਤੇ ਸਨ। ਉਨ੍ਹਾਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਅਕਾਲੀ ਸਰਕਾਰ ਵੇਲੇ ਕਿੰਨੇ ਸੋਲਰ ਪਾਵਰ ਪਲਾਂਟ ਅਤੇ ਕਿਸ ਕਿਸ ਦੇ ਨਾਂਅ ‘ਤੇ ਲਾਏ ਸਨ?

ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਨਵਾਂ ਬਿਜਲੀ ਮਾਡਲ ਲਾਗੂ ਕੀਤਾ ਜਾਵੇਗਾ, ਜੋ ਹੋਰਨਾਂ ਸੂਬਿਆਂ ਲਈ ਰਾਹ ਦਸੇਰਾ ਹੋਵੇਗਾ। ਪੰਜਾਬ ਬਿਜਲੀ ਉਤਪਾਦਨ ਕਰਨ ਵਾਲਾ ਸੂਬਾ ਹੈ, ਪਰ ਮਾੜੀਆਂ ਸਰਕਾਰਾਂ ਦੀ ਲੋਟੂ ਸੋਚ ਕਾਰਨ ਇੱਥੇ ਪੰਜਾਬ ਮਾਰੂ ਬਿਜਲੀ ਸਮਝੌਤੇ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਬਣਨ ‘ਤੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਗਲਤ ਸਮਝੌਤਿਆਂ ਜਾਂਚ ਕੀਤੀ ਜਾਵੇਗੀ ਅਤੇ ਲੋੜ ਪਈ ਤਾਂ ਰੱਦ ਵੀ ਕੀਤੇ ਜਾਣਗੇ। ਇਸ ਦੇ ਨਾਲ ਹੀ ਗਲਤ ਸਮਝੌਤੇ ਕਰਨ ਵਾਲੇ ਉਚ ਅਧਿਕਾਰੀਆਂ ਖਲਿਾਫ ਵੀ ਸਖਤ ਕਦਮ ਚੁੱਕੇ ਜਾਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,369FansLike
111,982FollowersFollow

ENTERTAINMENT

National

GLOBAL

OPINION

Chinese Space Programme

The worrisome Chinese space programme – by Asad Mirza

Most countries around the world whether big or small, developed or developing, pursue a space programme of their own or in collaboration with advanced...
Himachal Landslide 25July21

Recurring Land Slides and Flood-damage in Hill States: Need for Long Term Solutions – by KK Kapila

The recent incidents of landslides, cloudburst, flooding and falling rocks in the hill states of Himachal Pradesh, Uttarakhand and Jammu & Kashmir resulting in...
Delhi Police Security

Effective policing is the foundation of internal security – by DC Pathak

An important lesson drawn by India from the ongoing pandemic is that strict crime control and maintenance of law and order are needed to...

SPORTS

Health & Fitness

Neem Leaves

Neem & Aloe Vera should be on your list

New Delhi, Aug 3, 2021- Who doesn't love dewy skin during monsoon with minimal fuss? The season of monsoon brings its own set of challenges that demand a different kind of skincare routine. The humidity present in the air during this time definitely adversely impacts the texture of our skin. Like we change our clothes seasonally, it is important to...

Gadgets & Tech

error: Content is protected !!