ਬਾਲ ਠਾਕਰੇ ਦਾ ਜਿੱਤ ਗਿਆ ਬਾਲਕਾ ਈ, ਕੁਰਸੀ ਭਾਜਪਾ ਤੋਂ ਖਿੱਚ ਬਹਿ ਗਿਆ ਈ

ਅੱਜ-ਨਾਮਾ

ਬਾਲ ਠਾਕਰੇ ਦਾ ਜਿੱਤ ਗਿਆ ਬਾਲਕਾ ਈ,
ਕੁਰਸੀ ਭਾਜਪਾ ਤੋਂ ਖਿੱਚ ਬਹਿ ਗਿਆ ਈ।

ਸ਼ਰਦ ਪਵਾਰ ਤੇ ਸੋਨੀਆ ਆਉਣ ਮਗਰੋਂ,
ਜਣਾ-ਖਣਾ ਵੀ ਨਾਲ ਹੀ ਵਹਿ ਗਿਆ ਈ।

ਸੱਟ ਭਾਜਪਾ ਸੀ ਖਾ ਲਈ ਇਸ ਤਰ੍ਹਾਂ ਦੀ,
ਜੋਸ਼ ਚੜ੍ਹਤ ਵਾਲਾ ਜਾਪੇ ਲਹਿ ਗਿਆ ਈ।

ਚਾਲ ਅਮਿਤ ਸ਼ਾਹ ਦੀ ਆਈ ਕੰਮ ਨਾਹੀਂ,
ਵੱਟਦਾ ਚੀਸ ਬੈਠਾ ਮੋਦੀ ਰਹਿ ਗਿਆ ਈ।

ਤਦ ਵੀ ਚੁੱਪ ਨਹੀਂ ਮੋਦੀ ਹੈ ਰਹਿਣ ਲੱਗਾ,
ਮਿਲਿਆ ਵਕਤ ਤਾਂ ਚੱਲੂ ਉਹ ਚਾਲ ਬੇਲੀ।

ਮਹਾਰਾਸ਼ਟਰ ਵਿੱਚ ਹੋਊ ਫਿਰ ਹਾਲ ਓਹੀ,
ਬਣਿਆ ਜਿਹੋ ਜਿਹਾ ਪੱਛਮ ਬੰਗਾਲ ਬੇਲੀ।

-ਤੀਸ ਮਾਰ ਖਾਂ
ਨਵੰਬਰ 29, 2019

Share News / Article

YP Headlines