ਪੰਕਜ ਕਪੂਰ ਵੀ ਪਗੜੀ ਬੰਨ੍ਹੇ ਨਜ਼ਰ ਆਏ
ਯੈੱਸ ਪੰਜਾਬ
ਮੁੰਬਈ, 29 ਅਗਸਤ 2023:
ਬਾਲੀਵੁੱਡ ਸਟਾਰ ਸ਼ਾਹਿਦ ਕਪੂਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਆਪਣੀਆਂ ਨਵੀਂਆਂ ਤਸਵੀਰਾਂ ਵਿੱਚ ਪੱਗ ਬੰਨ੍ਹੀ ਇਕ ਪੰਜਾਬੀ ਸਿੱਖ ਮੁੰਡੇ ਦੇ ਰੂਪ ਵਿੱਚ ਨਜ਼ਰ ਆਏ ਹਨ।
ਇੰਸਟਾਗ੍ਰਾਮ ’ਤੇ ਸ਼ੇਅਰ ਤਸਵੀਰਾਂ ਵਿੱਚ ਸ਼ਾਹਿਦ ਪੰਗ ਬੰਨ੍ਹੇ ਹੋਏ ਨਜ਼ਰ ਆ ਰਿਹਾ ਹੈ। ਇਕ ਹੋਰ ਤਸਵੀਰ ਵਿੱਚ ਉਹ ਪੱਗ ਬੰਨ੍ਹਦਾ ਨਜ਼ਰ ਆਉਂਦਾ ਹੈ ਜਦਕਿ ਤੀਜੀ ਤਸਵੀਰ ਵਿੱਚ ਉਹ ਆਪਣੇ ਪਿਤਾ ਪੰਕਜ ਕਪੂਰ ਨਾਲ ਨਜ਼ਰ ਆ ਰਿਹਾ ਹੈ। ਇਸ ਤਸਵੀਰ ਵਿੱਚ ਪੰਕਜ ਕਪੂਰ ਨੇ ਵੀ ਪੱਗ ਬੰਨ੍ਹੀ ਹੋਈ ਹੈ।
ਬਾਲੀਵੁੱਡ ਅਭਿਨੇਤਾ ਇਨ੍ਹਾਂ ਤਸਵੀਰਾਂ ਵਿੱਚ ਕਾਲੇ ਰੰਗ ਦੇ ਕੁੜਤੇ ਤੇ ਕਰੀਮ ਰੰਗ ਦੀ ਪੱਗ ਬੰਨ੍ਹੀ ਨਜ਼ਰ ਆਏ ਹਨ ਜਦਕਿ ਉਨ੍ਹਾਂ ਦੇ ਪਿਤਾ ਪੰਕਜ ਕਪੂਰ ਚਿੱਟੀ ਕਮੀਜ਼ ਅਤੇ ਪੱਗ ਦੇ ਨਾਲ ਇੱਕ ਵੈਸਟ ਕੋਟ ਪਾਈ ਨਜ਼ਰ ਆਏ ਹਨ।
ਅੰਗਰੇਜ਼ੀ ਵਿੱਚ ਤਸਵੀਰਾਂ ਦੇ ਨਾਲ ਸ਼ਾਹਿਦ ਕਪੂਰ ਵੱਲੋਂ ਲਿਖ਼ੀ ਕੈਪਸ਼ਨ ਕੁਝ ਇੰਜ ਹੈ: ‘ਪਾਪਾ ਕਹਿੰਦੇ ਹਨ ਘਰ ਪੇ ਸ਼ਾਦੀ ਹੋਗੀ ਤੋ ਪਗੜੀ ਪਹਿਨੇਗਾ’।
ਸ਼ਾਹਿਦ ਨੇ ਇਹ ਵੇਰਵੇ ਸਾਂਝੇ ਨਹੀਂ ਕੀਤੇ ਕਿ ਉਸਨੇ ਇਹ ਲੁੱਕ ਕਿਉਂ ਅਤੇ ਕਦੋਂ ਲਈ ਅਪਨਾਈ।
ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ ਨੂੰ ਲੋਕ ਖ਼ੂਬ ਪਸੰਦ ਕਰ ਰਹੇ ਹਨ।
ਇੱਕ ਨੇ ਕਿਹਾ, ‘ਕਿਊਟ ਸਾ ਮੇਰਾ ਪੰਜਾਬੀ ਮੁੰਡਾ’। ਉਸਦੇ ਦੋਸਤ ਅਤੇ ਮਸ਼ਹੂਰ ਹੇਅਰ ਸਟਾਈਲਿਸਟ ਆਲੀਮ ਹਕੀਮ ਨੇ ਕਿਹਾ, ‘ਬਹੁਤ ਵਧੀਆ ਲੱਗ ਰਿਹਾ ਹੈਂ।’
ਸ਼ਾਹਿਦ ਨੂੰ ਆਖ਼ਰੀ ਵਾਰ ਅਲੀ ਅੱਬਾਸ ਜ਼ਫ਼ਰ ਦੁਆਰਾ ਨਿਰਦੇਸ਼ਤ ਐਕਸ਼ਨ ਥ੍ਰਿਲਰ ਫ਼ਿਲਮ ‘ਬਲੱਡੀ ਡੈੱਡੀ’ ਵਿੱਚ ਵੇਖ਼ਿਆ ਗਿਆ ਸੀ ਜਿਸ ਵਿੱਚ ਸੰਜੇ ਕਪੂਰ, ਡਾਇਨਾ ਪੈਂਟੀ, ਰੋਨਿਤ ਰਾਏ, ਰਾਜੀਵ ਖ਼ੰਡੇਲਵਾਲ, ਅੰਕੁਰ ਭਾਟੀਆ ਅਤੇ ਵਿਵਾਨ ਭਟੇਨਾ ਵੀ ਸਨ।