ਬਾਲੀਵੁੱਡ ਸਿਤਾਰਿਆਂ ਨੇ ਪੰਜਾਬ ਨੂੰ ਬਦਨਾਮ ਕੀਤਾ ਪਰ ਆਪ ਨਸ਼ਿਆਂ ਦੇ ਆਦੀ, ਮੁਆਫ਼ੀ ਮੰਗਣ ਦਾ ਸਵਾਲ ਹੀ ਨਹੀਂ: ਸਿਰਸਾ

ਨਵੀਂ ਦਿੱਲੀ, 31 ਜੁਲਾਈ, 2019:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਸਪਸ਼ਟ ਕਿਹਾ ਹੈ ਕਿ ਉਹਨਾਂ ਵੱਲੋਂ ਜੋ ਬਾਲੀਵੁਡ ਸਟਾਰਜ਼ ਦੀ ਨਸ਼ੇ ਦੀ ਹਾਲਤ ਵਿਚ ਵੀਡੀਓ ਸ਼ੇਅਰ ਕੀਤੀ ਗਈ ਹੈ, ਉਸ ਵਿਚ ਮਿਲਿੰਦ ਦਿਓੜਾ ਦੇ ਪਰਿਵਾਰਕ ਮੈਂਬਰ ਹੋਣ ਦੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਪਰ ਉਹ ਦਾਅਵੇ ਨਾਲ ਇਹਕ ਹਿੰਦੇ ਹਨ ਕਿ ਬਾਲੀਵੁਡ ਦੇ ਸਟਾਰ ਨਸ਼ਾ ਕਰ ਰਹੇ ਸਨ ।

ਇਕ ਬਿਆਨ ਵਿਚ ਉਹਨਾਂ ਕਿਹਾ ਕਿ ਜੇਕਰ ਜੇਕਰ ਮੈਨੂੰ ਕੋਈ ਕਹੇ ਕਿ ਨਸ਼ੇੜੀਆਂ ਤੋਂ ਮੁਆਫੀ ਮੰਗਾਂ ਤਾਂ ਇਸਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਦੁਨੀਆਂ ਦੀ ਕੋਈ ਤਾਕਤ ਉਹਨਾਂ ਨੂੰ ਮਜਬੂਰ ਨਹੀਂ ਕਰ ਸਕਦੀ ਅਤੇ ਉਹ ਆਪਣੇ ਸਟੈਂਡ ‘ਤੇ ਕਾਇਮ ਹਨ। ਉਹਨਾਂ ਕਿਹਾ ਕਿ ਭਾਵੇਂ ਉਹਨਾਂ ਦੀ ਸਾਰੀ ਉਮਰ ਜੇਲ ਵਿਚ ਲੰਘਜਾਵੇ, ਨਸ਼ੇੜੀਆਂ ਤੋਂ ਮੁਆਫੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਉਹਨਾਂ ਕਿਹਾ ਕਿ ਬਾਲੀਵੁਡ ਸਟਾਰ ਪਾਰਟੀ ਵਿਚ ਨਸ਼ੇ ਕਰ ਰਹੇ ਸਨ, ਇਹ ਨਸ਼ੇ ਤੋਂ ਗ੍ਰਸਤ ਲੋਕ ਹਨ, ਸਮਾਜ ਨੂੰ ਖਰਾਬ ਕਰ ਰਹੇ ਹਨ ਅਤੇ ਨਸ਼ੇੜੀਆਂ ਦੀ ਥਾਂ ਜੇਲ ਹੈ। ਉਹਨਾਂ ਕਿਹਾ ਕਿ ਜੋ ਮੈਨੂੰ ਮੁਆਫੀ ਮੰਗਣ ਦੀ ਸਲਾਹ ਦੇ ਰਹੇ ਹਨ, ਉਹਨਾਂ ਨੂੰ ਉਥੇ ਜਾ ਕੇ ਵੇਖਣ ਦੀ ਲੋੜ ਹੈ ਕਿ ਉਥੇ ਕੌਣ ਕੌਣ ਨਸ਼ਾ ਕਰ ਰਿਹਾ ਸੀ ਅਤੇ ਕਿਹੜਾ ਨਸ਼ੇ ਵਿਚ ਗ੍ਰਸਤ ਹੈ।

ਉਹਨਾਂ ਕਿਹਾ ਕਿ ਬਾਲੀਵੁਡ ਦੇ ਸਿਤਾਰਿਆਂ ਨੇ ਉੜਤਾ ਪੰਜਾਬ ਵਰਗੀਆਂ ਫਿਲਮਾਂ ਬਣਾ ਕੇ ਪੰਜਾਬ ਅਤੇ ਇਸਦੇ ਨੌਜਵਾਨਾਂ ਨੂੰ ਬਦਨਾਮ ਕੀਤਾ ਜਦਕਿ ਅਸਲੀਅਤ ਇਹ ਹੈ ਕਿ ਇਹ ਬਾਲੀਵੁਡ ਸਟਾਰ ਖੁਸ਼ ਨਸ਼ੇੜੀ ਹਨ ਜਦਕਿ ਪੰਜਾਬੀ ਨੌਜਵਾਨਾਂ ਨੂੰ ਸਿਰਫ ਬਦਨਾਮ ਕਰਨ ਲਈ ਇਹਨਾਂ ਫਿਲਮਾਂ ਤੇ ਹੋਰ ਸਾਧਨਾਂ ਰਾਹੀਂ ਕੂੜ ਪ੍ਰਚਾਰ ਕੀਤਾ।

Share News / Article

Yes Punjab - TOP STORIES